ਬੀਜਿੰਗ (ਬਿਊਰੋ): ਚੀਨ ਦੇ ਸ਼ੰਘਾਈ ਵਿਚ ਡਿਜ਼ਨੀਲੈਂਡ ਥੀਮ ਪਾਰਕ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਲੋਕ ਅਗਲੇ ਹਫਤੇ ਮਤਲਬ 11 ਮਈ ਤੋਂ ਮੁੜ ਸਿਹਤ ਅਤੇ ਸੁਰੱਖਿਆ ਉਪਾਆਂ ਦੇ ਨਾਲ ਦਾਖਲ ਹੋ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ ਸ਼ੁਰੂਆਤ ਵਿਚ ਸਿਰਫ ਸੀਮਤ ਲੋਕਾਂ ਦੀ ਹੀ ਮੌਜੂਦਗੀ ਦੀ ਇਜਾਜ਼ਤ ਹੋਵੇਗੀ ਅਤੇ ਸੈਲਾਨੀਆਂ ਨੂੰ ਐਡਵਾਂਸ ਵਿਚ ਟਿਕਟ ਬੁੱਕ ਕਰਨ ਦੇ ਨਾਲ ਸਭ ਤੋਂ ਪਹਿਲਾਂ ਰਾਖਵਾਂਕਰਨ ਕਰਾਉਣ ਦੀ ਜ਼ਰੂਰਤ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਵੱਡਾ ਖੁਲਾਸਾ, ਈਰਾਨ ਦੀ ਇਕ ਏਅਰਲਾਈਨ ਨੇ ਕਈ ਦੇਸ਼ਾਂ 'ਚ ਫੈਲਾਇਆ ਕੋਰੋਨਾ
ਕੰਪਨੀ ਨੇ ਇਕ ਸਮਾਚਾਰ ਬਿਆਨ ਵਿਚ ਕਿਹਾ ਕਿ ਪਾਰਕ ਵਿਚ ਮੌਜੂਦ ਰੈਸਟੋਰੈਂਟ ਵਿਚ ਸਵਾਰੀ ਅਤੇ ਹੋਰ ਸਹੂਲਤਾਂ ਲਈ ਸਰੀਰਕ ਦੂਰੀ ਦੀ ਪਾਲਣਾ ਕਰਦਿਆਂ ਲਾਈਨ ਬਣਾਈ ਰੱਖਣੀ ਹੋਵੇਗੀ। ਜਾਣਕਾਰੀ ਮੁਤਾਬਕ ਗਰਮ ਮੌਸਮ, ਨਵੇਂ ਵਾਇਰਸ ਦੇ ਮਾਮਲਿਆਂ ਦੇ ਨਾਲ, ਜ਼ੀਰੋ ਦੇ ਕਰੀਬ ਆਉਣ ਕਾਰਨ, ਚੀਨ ਲਗਾਤਾਰ ਬੀਜਿੰਗ ਦੇ ਗ੍ਰੇਟ ਵਾਲ ਅਤੇ ਫੌਰਬਿਡਨ ਸਿਟੀ ਪ੍ਰਾਚੀਨ ਮਹਿਲ ਕੰਪਲੈਕਸ ਜਿਹੀਆਂ ਪਾਰਕਾਂ, ਮਿਊਜ਼ੀਅਮਾਂ ਅਤੇ ਸੈਲਾਨੀ ਸਥਲਾਂ ਨੂੰ ਮੁੜ ਖੋਲ੍ਹ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਐਲਨ ਮਸਕ ਨੇ ਬੇਟੇ ਦਾ ਨਾਮ ਰੱਖਿਆ X Æ A-12, ਬਣਿਆ ਚਰਚਾ ਦਾ ਵਿਸ਼ਾ
ਮਾਸਕ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕਰਨ ਪੁੱਜੇ ਟਰੰਪ ਨੇ ਕੀਤੀ ਇਹ ਗਲਤੀ, ਹੋਏ ਟਰੋਲ
NEXT STORY