ਬੀਜਿੰਗ (ਬਿਊਰੋ) ਕੋਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸ਼ਾਂ ਨੇ ਲਾਕਡਾਊਨ ਲਗਾਇਆ ਹੋਇਆ ਹੈ। ਇਸ ਕਾਰਨ ਹਾਲੇ ਵੀ ਕਈ ਭਾਰਤੀ ਵਿਦੇਸ਼ਾਂ ਵਿਚ ਫਸੇ ਹੋਏ ਹਨ। ਹੁਣ ਬੀਜਿੰਗ ਸਥਿਤ ਭਾਰਤੀ ਦੂਤਾਵਾਸ ਨੇ ਚੀਨ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸੀ ਲਈ ਦੂਤਾਵਾਸ ਨਾਲ ਸੰਪਰਕ ਕਰਨ ਲਈ ਕਿਹਾ ਹੈ। ਉਹਨਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਤਰਜੀਹ ਉਹਨਾਂ ਲੋਕਾਂ ਨੂੰ ਹੀ ਮਿਲੇਗੀ ਜੋ ਜ਼ਿਆਦਾ ਪਰੇਸ਼ਾਨੀ ਵਿਚ ਹਨ। ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਵਿਦਿਆਰਥੀਆਂ ਨੂੰ ਪਹਿਲਾ ਮੌਕਾ ਦਿੱਤਾ ਜਾਵੇਗਾ।
ਬੀਜਿੰਗ ਸਥਿਤ ਭਾਰਤੀ ਦੂਤਾਵਾਸ ਦੀ ਵੈਬਸਾਈਟ ਵਿਚ ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਦੇਸ਼ ਵਾਪਸੀ ਦੇ ਪਹਿਲੇ ਪੜਾਅ ਵਿਚ ਚੀਨ ਵਿਚ ਭਾਰਤੀਆਂ ਨੂੰ ਕੱਢਣ ਦੀ ਯੋਜਨਾ ਨਹੀਂ ਹੈ। ਅਗਲੇ ਪੜਾਅ ਵਿਚ ਚੀਨ ਵਿਚ ਫਸੇ ਲੋਕਾਂ ਨੂੰ ਕੱਢਿਆ ਜਾਵੇਗਾ। ਦੇਸ਼ ਪਰਤਣ ਵਾਲਿਆਂ ਨੂੰ ਨਿਰਧਾਰਤ ਕਿਰਾਏ ਦਾ ਭੁਗਤਾਨ ਕਰਨਾ ਹੋਵੇਗਾ। ਉਹਨਾਂ ਨੂੰ ਦੂਤਾਵਾਸ ਦੀ ਮੇਲ ਆਈ.ਡੀ. 'ਤੇ ਆਪਣਾ ਪੂਰਾ ਵੇਰਵਾ ਦਿੰਦੇ ਹੋਏ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਦੇਸ਼ ਪਰਤਣ 'ਤੇ ਉਹਨਾਂ ਨੂੰ 14 ਦਿਨ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਇਸ ਦਾ ਖਰਚ ਵੀ ਉਹਨਾਂ ਨੂੰ ਚੁੱਕਣਾ ਹੋਵੇਗਾ। ਜਾਂਚ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਹੀ ਉਹਨਾਂ ਨੂੰ ਘਰ ਜਾਣ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਧਾਰਕਾਂ ਦੇ ਲਈ ਕੀਤੀ ਇਹ ਮੰਗ
ਚੀਨ ਵੱਲੋਂ ਜਾਰੀ ਬਿਆਨਾਂ ਵਿਚ ਕਿਹਾ ਜਾ ਰਿਹਾ ਹੈ ਕਿ ਹੁਣ ਇੱਥੇ ਹਾਲਾਤ ਇਕਦਮ ਸਧਾਰਨ ਹਨ। ਸਿਰਫ ਟਰੇਨ ਅਤੇ ਪਾਰਕ ਆਦਿ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਨਵੇਂ ਮਾਮਲੇ ਵੀ ਇੱਥੇ ਬਹੁਤ ਘੱਟ ਹਨ। ਭਾਵੇਂਕਿ ਇਸ ਦੇ ਬਾਵਜੂਦ ਕੁਝ ਭਾਰਤੀ ਚੀਨ ਛੱਡ ਕੇ ਦੇਸ਼ ਪਰਤਣਾ ਚਾਹੁੰਦੇ ਹਨ। ਅਜਿਹੇ ਲੋਕਾਂ ਦੀ ਮਦਦ ਲੀ ਹੁਣ ਭਾਰਤ ਸਰਕਾਰ ਨੇ ਮੁਹਿੰਮ ਚਲਾਈ ਹੈ। ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿਚ ਕਈ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਲਿਜਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਪਹਿਲੇ ਪੜਾਅ ਵਿਚ ਏਅਰ ਇੰਡੀਆ ਅਤੇ ਉਸ ਦੀ ਸਾਥੀ ਏਅਰ ਇੰਡੀਆ ਐਕਸਪ੍ਰੈੱਸ 7 ਦਿਨਾਂ ਵਿਚ 64 ਉਡਾਣਾਂ ਸੰਚਾਲਿਤ ਕਰੇਗੀ।
ਭਾਰਤੀ ਦੂਤਘਰ ਵਲੋਂ ਆਸਟ੍ਰੇਲੀਆ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਰਜਿਸਟ੍ਰੇਸ਼ਨ ਕਰਨ ਦੀ ਅਪੀਲ
NEXT STORY