ਬੀਜਿੰਗ— ਚੀਨ ਦੇ ਨੋਬੇਲ ਪੁਰਸਕਾਰ ਜੇਤੂ ਲੂ ਸ਼ਿਯਾਅੋਬੋ ਦੇ ਕੈਂਸਰ ਦਾ ਇਲਾਜ ਕਰਨ ਵਾਲੇ ਹਸਪਤਾਲ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਸਿਹਤ ਦੇ ਬਾਰੇ ਵਿਚ ਦੁੱਖਦ ਜਾਣਕਾਰੀ ਦਿੱਤੀ ਹੈ ਉੱਥੇ ਮਨੁੱਖੀ ਅਧਿਕਾਰ ਸਮੂਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਹੋ ਸਕਦਾ ਹੈ ਕਿ ਅਧਿਕਾਰੀ ਮੈਡੀਕਲ ਰਿਪੋਰਟਾਂ ਨਾਲ ਛੇੜਛਾੜ ਕਰ ਰਹੇ ਹੋਣ।
ਉੱਤਰ-ਪੂਰਬੀ ਸ਼ੇਨਯਾਂਗ ਸ਼ਹਿਰ ਵਿਚ ਸਥਿਤ ਚਾਈਨਾ ਮੈਡੀਕਲ ਯੂਨੀਵਰਸਿਟੀ ਦੇ ਪਹਿਲੇ ਹਸਪਤਾਲ ਮੁਤਾਬਕ ਲੋਕਤੰਤਰ ਦੇ ਪੈਰੋਕਾਰ 61 ਸਾਲਾ ਕਾਰਜਕਰਤਾ ਲੂ ਦੇ ਲੀਵਰ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ। ਇਸ ਵਿਚ ਕਿਹਾ ਗਿਆ ਕਿ,'' ਉਨ੍ਹਾਂ ਨੂੰ ਸਦਮਾ ਲੱਗਾ ਹੈ ਅਤੇ ਉਨ੍ਹਾਂ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।'' ਲੂ ਲੀਵਰ ਕੈਂਸਰ ਨਾਲ ਜੂਝ ਰਹੇ ਹਨ, ਜੋ ਅਖੀਰੀ ਪੜਾਅ 'ਤੇ ਹੈ।
ਇਲਾਜ ਲਈ ਬੀਤੇ ਮਹੀਨੇ ਹੀ ਉਨ੍ਹਾਂ ਨੂੰ ਜੇਲ ਤੋਂ ਹਸਪਤਾਲ ਲਿਜਾਇਆ ਗਿਆ ਸੀ। ਇਸ ਦੇ ਬਾਅਦ ਹਸਪਤਾਲ ਦੀ ਵੈਬਸਾਈਟ 'ਤੇ ਉਨ੍ਹਾਂ ਦੀ ਸਿਹਤ ਦੇ ਬਾਰੇ ਲਗਾਤਾਰ ਜਾਣਕਾਰ ਦਿੱਤੀ ਜਾ ਰਹੀ ਹੈ। ਚੀਨ ਦੀ ਸਰਕਾਰ ਨੇ ਲੂ ਦਾ ਇਲਾਜ ਵਿਦੇਸ਼ ਵਿਚ ਕਰਾਉਣ ਦੀ ਅੰਤਰ ਰਾਸ਼ਟਰੀ ਅਪੀਲ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਨ੍ਹਾਂ ਨੂੰ ਘਰੇਲੂ ਚਿਕਿਤਸਕਾਂ ਤੋਂ ਬਿਹਤਰੀਨ ਇਲਾਜ ਮਿਲ ਰਿਹਾ ਹੈ।
ਅਮਰੀਕਾ ਨੇ ਲੂ ਨੂੰ ਰਿਹਾਅ ਕਰਨ ਦੀ ਆਪਣੀ ਅਪੀਲ ਮੰਗਲਵਾਰ ਨੂੰ ਦੁਹਰਾਈ ਅਤੇ ਕਿਹਾ, '' ਜੇ ਉਹ ਇਲਾਜ ਕਰਾਉਣ ਲਈ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। '' ਉੱਥੇ ਐੱਮਨੇਸਟੀ ਇੰਟਰਨੈਸ਼ਨਲ ਦੇ ਚੀਨ ਸਥਿਤ ਰਿਸਰਚਰ ਪੈਟਰਿਕ ਪੂਨ ਨੇ ਕਿਹਾ,''ਲੂ ਦੀ ਸਿਹਤ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਸ਼ਾਸਨ ਦੇ ਕੰਟਰੋਲ ਵਿਚ ਹੈ, ਇਸ ਸਥਿਤੀ ਵਿਚ ਇਹ ਜਾਣਕਾਰੀਆਂ ਸਹੀ ਹਨ ਜਾਂ ਗਲਤ ਇਸਦੀ ਪੁਸ਼ਟੀ ਕਰਨਾ ਮੁਸ਼ਕਲ ਹੈ।'' ਹਿਊਮਨ ਰਾਈਟਸ ਵਾਚ ਦੇ ਏਸ਼ੀਆ ਰਿਸਰਚਰ ਮਾਯਾ ਵਾਂਗ ਨੇ ਕਿਹਾ ਕਿ ਲੂ ਦੀ ਸਿਹਤ ਦੇ ਬਾਰੇ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਬਹੁਤ ਘੱਟ ਜਾਣਕਾਰੀ ਆ ਰਹੀ ਹੈ।
ਯੁੱਧ ਦੇ ਮੈਦਾਨ ਵਿਚ ਵੀ ਨਹੀਂ ਹੈ ਮੌਤ ਦਾ ਖੌਫ, ਇੱਥੇ ਵੀ ਲੈ ਰਹੇ ਨੇ ਸੈਲਫੀਆਂ
NEXT STORY