ਪੇਈਚਿੰਗ - ਚੀਨ ਦਾ ਯੂਆਨ ਡਾਲਰ ਦੇ ਮੁਕਾਬਲੇ ਅੱਜ ਮਾਮੂਲੀ ਜਿਹਾ ਡਿਗ ਕੇ ਪਿਛਲੇ 11 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਇਕ ਮਹੀਨੇ ਪਹਿਲਾਂ ਇਹ ਕਰੰਸੀ ਡਾਲਰ ਦੇ ਮੁਕਾਬਲੇ 7 ਯੂਆਨ 'ਤੇ ਆਈ ਸੀ। ਅਜਿਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਨੇਕਾਂ ਚੀਨੀ ਵਸਤਾਂ 'ਤੇ ਇੰਪੋਰਟ ਡਿਊਟੀ ਵਧਾਏ ਜਾਣ ਤੋਂ ਬਾਅਦ ਹੋਇਆ।
ਮੰਗਲਵਾਰ ਨੂੰ ਕਰੰਸੀ 'ਚ ਮਾਮੂਲੀ ਜਿਹੀ ਹੋਰ ਕਦਰ ਘਟਾਈ ਹੋਈ। ਇਹ ਅਮਰੀਕੀ ਡਾਲਰ ਦੇ ਮੁਕਾਬਲੇ ਮੰਗਲਵਾਰ ਨੂੰ 7.1785 ਹੋ ਗਈ, ਜੋ ਫਰਵਰੀ 2008 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਹਾਂਗਕਾਂਗ 'ਚ ਚੀਨੀ ਯੂਆਨ ਇਕ ਅਮਰੀਕੀ ਡਾਲਰ ਮੁਕਾਬਲੇ 7.1963 ਹੋ ਗਿਆ। ਸ਼ਿੰਗਾਈ ਦੇ ਕਰੰਸੀ ਵਪਾਰੀਆਂ ਨੇ ਕਿਹਾ ਹੈ ਕਿ ਯੂਆਨ ਦੀ ਇਹ ਕਮਜੋਰੀ ਵਿਸ਼ਾਲ ਡਾਲਰ ਮਜ਼ਬੂਤੀ ਕਾਰਨ ਹੋਈ ਹੈ ਅਤੇ ਉਹ ਆਸ ਕਰਦੇ ਹਨ ਕਿ ਚੀਨ ਦਾ ਕੇਂਦਰੀ ਬੈਂਕ ਕਰੰਸੀ ਦੇ 7.2 ਦੀ ਹੱਦ 'ਤੇ ਟਿਕਿਆ ਰਹੇਗਾ।
ਕੁਝ ਅਰਥਸ਼ਾਸਤਰੀਆਂ ਨੇ ਰਾਏ ਦਿੱਤੀ ਹੈ ਕਿ ਅਮਰੀਕਾ ਵਲੋਂ ਟੈਕਸਾਂ 'ਚ ਹੋਰ ਵਾਧਾ ਕੀਤੇ ਜਾਣ ਕਾਰਨ ਯੂਆਨ ਕੁਝ ਹੋਰ ਕਮਜੋਰ ਹੋ ਸਕਦਾ ਹੈ। ਪਹਿਲੀ ਅਕਤੂਬਰ ਤਕ 250 ਬਿਲੀਅਨ ਡਾਲਰ ਦੀਆਂ ਚੀਨ ਵਸਤਾਂ 'ਤੇ ਅਮਰੀਕੀ ਟੈਕਸ 'ਚ ਵਾਧਾ 25 ਫੀਸਦੀ ਤੋਂ ਵਧ ਕੇ 30 ਫੀਸਦੀ ਕਰਣ ਦੀ ਤਜਵੀਜ਼ ਹੈ ਅਤੇ 15 ਦਸੰਬਰ ਤੋਂ ਬਾਅਦ ਹੋਰਨਾਂ ਕਈ ਚੀਨੀ ਵਸਤਾਂ 'ਤੇ 15 ਫੀਸਦੀ ਦੀ ਦਰ 'ਤੇ ਟੈਕਸ ਲੱਗਣ ਦੀ ਸੰਭਾਵਨਾ ਹੈ।
ਅਫਗਾਨਿਸਤਾਨ 'ਚੋਂ 135 ਦਿਨਾਂ ਦੇ ਅੰਦਰ ਅਮਰੀਕੀ ਫੌਜੀਆਂ ਦੀ ਹੋਵੇਗੀ ਵਾਪਸੀ
NEXT STORY