ਇੰਟਰਨੈਸ਼ਨਲ ਡੈਸਕ : ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਗਲਵਾਰ ਇਥੇ ਕਿਹਾ ਕਿ ਚੀਨ ਦੱਖਣੀ ਚੀਨ ਸਾਗਰ ਦੇ ਇੱਕ ਵਿਸ਼ਾਲ ਖੇਤਰ ’ਚ ਜ਼ਬਰਦਸਤੀ ਆਪਣਾ ਦਬਦਬਾ ਕਾਇਮ ਕਰਨ, ਧਮਕਾਉਣ ਅਤੇ ਦਾਅਵੇ ਕਰਨ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਕਾਰਵਾਈਆਂ ਨਿਯਮਾਂ ਆਧਾਰਿਤ ਆਦੇਸ਼ ਦੀ ਉਲੰਘਣਾ ਕਰ ਰਹੀਆਂ ਹਨ ਅਤੇ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇ ਰਹੀਆਂ ਹਨ। ਹੈਰਿਸ ਨੇ ਕਿਹਾ ਕਿ ਅਮਰੀਕਾ ਇਨ੍ਹਾਂ ਧਮਕੀਆਂ ਦੇ ਬਾਵਜੂਦ ਆਪਣੇ ਸਹਿਯੋਗੀ ਦੇਸ਼ਾਂ ਦੇ ਨਾਲ ਖੜ੍ਹਾ ਹੈ। ਆਪਣੀ ਤਿੰਨ ਦਿਨਾ ਸਿੰਗਾਪੁਰ ਯਾਤਰਾ ਦੌਰਾਨ ਮੁੱਖ ਭਾਸ਼ਣ ’ਚ ਹੈਰਿਸ ਨੇ ਕਿਹਾ ਕਿ ਅਮਰੀਕਾ ਦੇ ਦ੍ਰਿਸ਼ਟੀਕੋਣ ’ਚ ਮੁਕਤ ਸ਼ਿਪਿੰਗ ਵਿਵਸਥਾ ਸ਼ਾਮਲ ਹੈ, ਜੋ ਸਾਰਿਆਂ ਲਈ ਮਹੱਤਵਪੂਰਨ ਹੈ।
ਅਮਰੀਕੀ ਉਪ-ਰਾਸ਼ਟਰਪਤੀ ਨੇ ਕਿਹਾ, “ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਇਨ੍ਹਾਂ ਸਮੁੰਦਰੀ ਮਾਰਗਾਂ ਰਾਹੀਂ ਰੋਜ਼ਾਨਾ ਅਰਬਾਂ ਰੁਪਏ ਦੇ ਵਪਾਰ ਉੱਤੇ ਨਿਰਭਰ ਕਰਦੀ ਹੈ। ਇਸ ਦੇ ਬਾਵਜੂਦ ਅਸੀਂ ਜਾਣਦੇ ਹਾਂ ਕਿ ਬੀਜਿੰਗ ਦੱਖਣੀ ਚੀਨ ਸਾਗਰ ਦੇ ਵੱਡੇ ਹਿੱਸਿਆਂ ’ਚ ਜ਼ਬਰਦਸਤੀ ਆਪਣਾ ਦਬਦਬਾ ਕਾਇਮ ਰੱਖਣ, ਧਮਕਾਉਣ ਅਤੇ ਦਾਅਵੇ ਕਰਨ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ‘ਗੈਰ-ਕਾਨੂੰਨੀ ਦਾਅਵਿਆਂ’ ਨੂੰ 2016 ਵਿੱਚ ‘ਸਥਾਈ ਸਾਲਸੀ ਅਦਾਲਤ’ ਵੱਲੋਂ ਰੱਦ ਕਰ ਦਿੱਤੇ ਗਏ ਸਨ। ਹੈਰਿਸ ਨੇ ਕਿਹਾ, “ਬੀਜਿੰਗ ਦੀਆਂ ਕਾਰਵਾਈਆਂ ਨਿਯਮਾਂ ਆਧਾਰਿਤ ਆਦੇਸ਼ ਦੀ ਉਲੰਘਣਾ ਕਰਦੀਆਂ ਹਨ ਅਤੇ ਰਾਸ਼ਟਰਾਂ ਦੀ ਪ੍ਰਭੂਸੱਤਾ ਲਈ ਖਤਰਾ ਹੈ।” ਹੈਰਿਸ ਨੇ ਕਿਹਾ ਕਿ ਅਮਰੀਕਾ ਇਨ੍ਹਾਂ ਖਤਰਿਆਂ ਦੇ ਮੱਦੇਨਜ਼ਰ ਆਪਣੇ ਭਾਈਵਾਲਾਂ ਅਤੇ ਸਹਿਯੋਗੀ ਦੇਸ਼ਾਂ ਦੇ ਨਾਲ ਖੜ੍ਹਾ ਹੈ।
ਆਪਣੇ ਸੰਬੋਧਨ ’ਚ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਸ਼ਿੰਗਟਨ ਦੇਸ਼ਾਂ ਨੂੰ ਪੱਖ ਲੈਣ ਲਈ ਮਜਬੂਰ ਨਹੀਂ ਕਰ ਰਿਹਾ ਹੈ। ਹੈਰਿਸ ਨੇ ਕਿਹਾ, “ਦੱਖਣ-ਪੂਰਬੀ ਏਸ਼ੀਆ ਅਤੇ ਹਿੰਦ ਪ੍ਰਸ਼ਾਂਤ ’ਚ ਸਾਡੀ ਮੌਜੂਦਗੀ ਕਿਸੇ ਇੱਕ ਦੇਸ਼ ਦੇ ਵਿਰੁੱਧ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਦੇਸ਼ ਦੇ ਪੱਖ ਵਿੱਚ ਹੋਣ ਦੀ ਮੰਗ ਕਰਦੇ ਹਾਂ। ਅਸੀਂ ਇੱਕ ਸਾਕਾਰਾਤਮਕ ਪਹੁੰਚ ਅਪਣਾਉਣ ਦੇ ਪੱਖ ਵਿੱਚ ਹਾਂ, ਜਿਵੇਂ ਕਿ ਇਸ ਖੇਤਰ ’ਚ ਭਾਈਵਾਲੀ ਅਤੇ ਸਾਂਝੇਦਾਰੀ ਲਈ ਸਾਡੀ ਪਹੁੰਚ ਹੈ। ਸਾਡਾ ਆਰਥਿਕ ਨਜ਼ਰੀਆ ਇਸੇ ਦਾ ਇੱਕ ਹਿੱਸਾ ਹੈ।”
ਤਾਲਿਬਾਨ ਰਾਜ ’ਚ ਅਲ-ਕਾਇਦਾ ਚੁੱਕੇਗਾ ਸਿਰ, ਵਿਦੇਸ਼ਾਂ ’ਚ ਵਧੇਗੀ ਅੱਤਵਾਦੀਆਂ ਦੀ ਘੁਸਪੈਠ
NEXT STORY