ਬੀਜਿੰਗ (ਬਿਊਰੋ): ਦੋਸਤੀ ਈਸ਼ਵਰ ਦਾ ਦਿੱਤਾ ਅਦਭੁੱਤ ਤੋਹਫਾ ਹੈ। ਦੋਸਤੀ ਨਿਭਾਉਣ ਦੀ ਪਰੰਪਰਾ ਸਿਰਫ ਇਨਸਾਨਾਂ ਵਿਚ ਹੀ ਨਹੀਂ ਸਗੋਂ ਜਾਨਵਰਾਂ ਵਿਚ ਵੀ ਪਾਈ ਜਾਂਦੀ ਹੈ। ਇਸ ਦੀ ਇਕ ਤਾਜ਼ਾ ਉਦਾਹਰਨ ਚੀਨ ਵਿਚ ਸਾਹਮਣੇ ਆਈ ਹੈ ਜਿੱਥੇ 11 ਬਤਖਾਂ ਤੈਰਾਕੀ ਲਈ ਰੋਜ਼ ਮਿਲਦੀਆਂ ਹਨ ਅਤੇ ਉਹਨਾਂ ਵਿਚ ਪਿਆਰ ਦਾ ਇਕ ਅਨੋਖਾ ਰਿਸ਼ਤਾ ਬਣ ਗਿਆ ਹੈ। ਇਹਨਾਂ ਬਤਖਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।
ਜਾਣਕਾਰੀ ਮੁਤਾਬਕ ਰੋਜ਼ਾਨਾ ਸਵੇਰੇ ਬਤਖਾਂ ਦਾ ਇਕ ਇਕੱਠ ਹੁੰਦਾ ਹੈ ਤਾਂਜੋ ਉੱਥੇ ਰਹਿਣ ਵਾਲੇ ਆਪਣੇ ਦੋਸਤਾਂ ਨੂੰ ਬੁਲਾ ਸਕਣ। ਫਿਰ ਉਹ ਸਾਰੇ ਇਕੱਠੇ ਤੈਰਾਕੀ ਲਈ ਜਾਂਦੇ ਹਨ। ਚੀਨ ਦੇ ਅਖਬਾਰ ਪੀਪਲਜ਼ ਡੇਲੀ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਵਿਚ ਇਹਨਾਂ ਬਤਖਾਂ ਦੀ ਡੂੰਘੀ ਦੋਸਤੀ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਵੀਡੀਓ ਵਿਚ ਇਕ ਘਰ ਦੇ ਸਾਹਮਣੇ ਬਤਖਾਂ ਦਾ ਇਕ ਸਮੂਹ ਦਿਖਾਈ ਦਿੰਦਾ ਹੈ। ਕੁਝ ਹੀ ਪਲਾਂ ਵਿਚ ਇਕ ਹੋਰ ਬਤਖਾਂ ਦਾ ਸਮੂਹ ਬਾਹਰ ਨਿਕਲਦਾ ਹੈ ਅਤੇ ਉਹਨਾਂ ਦੇ ਨਾਲ ਮਿਲ ਜਾਂਦਾ ਹੈ। ਆਖਿਰਕਾਰ ਉਹ ਸਾਰੇ ਤੈਰਨ ਲਈ ਨਦੀ ਵੱਲ ਚੱਲੇ ਜਾਂਦੇ ਹਨ।
ਵੀਡੀਓ ਵਿਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਬਤਖਾਂ ਦਾ ਇਹ ਸਮੂਹ ਆਪਣੇ ਉਹਨਾਂ ਦੋਸਤਾਂ ਲਈ ਇੰਤਜ਼ਾਰ ਵੀ ਕਰਦਾ ਹੈ ਜੋ ਪਿੱਛੇ ਰਹਿ ਜਾਂਦੇ ਹਨ। ਵੀਡੀਓ ਦੇ ਅਖੀਰ ਵਿਚ ਦੇਖਿਆ ਸਕਦਾ ਹੈਕਿ ਉਹ ਵਾਪਸ ਪਰਤਦੇ ਹੋਏ ਆਪਣੇ ਦੋਸਤਾਂ ਤੋਂ ਉਦਾਸੀ ਭਰੇ ਚਿਹਰੇ ਨਾਲ ਵਿਦਾ ਲੈਂਦੇ ਹਨ।ਕਲਿਪ ਦੇ ਕੈਪਸ਼ਨ ਵਿਚ ਲਿਖਿਆ ਗਿਆ ਹੈ,''ਅਜਿਹਾ ਲੱਗਦਾ ਹੈਕਿ ਬਤਖਾਂ ਵੱਖਰੇ ਹੋਣ ਤੋਂ ਪਹਿਲਾਂ ਅਗਲੇ ਦਿਨ ਮਿਲਣ ਦਾ ਵਾਅਦਾ ਕਰਦੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਯੂਜ਼ਰਸ ਇਸ ਦੋਸਤੀ ਨੂੰ ਲੈਕੇ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,''ਇਸ ਵੀਡੀਓ ਨੂੰ ਸ਼ੇਅਰ ਕਰਨ ਲਈ ਬਹੁਤ ਧੰਨਵਾਦ। ਮੇਰੇ ਲਈ ਇਹ ਹਾਲ ਹੀ ਵਿਚ ਸਭ ਤੋਂ ਚੰਗਾ ਅਤੇ ਸਕਰਾਤਮਕ ਵੀਡੀਓ ਹੈ।'' ਇਰ ਹੋਰ ਯੂਜ਼ਰ ਨੇ ਲਿਖਿਆ,''ਵਾਹ, ਸ਼ਬਦਾਂ ਵਿਚ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।'' ਇਕ ਹੋਰ ਯੂਜ਼ਰ ਨੇ ਲਿਖਿਆ,''ਇਹ ਕਮਾਲ ਹੈ।''
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਨੌਜਵਾਨ ਨੇ ਪੂਰੇ ਸਰੀਰ ਨੂੰ ਕੀਤਾ ਨੀਲਾ, ਕਿਹਾ-'ਆਸਵੰਦ ਨਜ਼ਰੀਆ'
ਮਿਸਰ ਨੇ ਕੋਰੋਨਾ ਕਾਰਣ ਫੁੱਟਬਾਲ ਗਤੀਵਿਧੀਆਂ ਕੀਤੀਆਂ ਮੁਲਤਵੀ
NEXT STORY