ਬੀਜਿੰਗ (ਵਾਰਤਾ) ਚੀਨ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਿਦ ਮੀਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਰੋਕ ਦਿੱਤਾ ਹੈ। ਅੱਤਵਾਦੀ ਸਾਜਿਦ 26/11 ਦੇ ਮੁੰਬਈ ਅੱਤਵਾਦੀ ਹਮਲਿਆਂ 'ਚ ਸ਼ਾਮਲ ਸੀ ਅਤੇ ਵਿਸ਼ਵ ਪੱਧਰ 'ਤੇ ਲੋੜੀਂਦਾ ਸੀ। ਚੀਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਅਲਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਸਾਜਿਦ ਮੀਰ ਨੂੰ ਗਲੋਬਲ ਅੱਤਵਾਦੀ ਦੇ ਤੌਰ 'ਤੇ ਬਲੈਕਲਿਸਟ ਕਰਨ ਅਤੇ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ, ਯਾਤਰਾ ਪਾਬੰਦੀ ਅਤੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੇ ਅਮਰੀਕਾ ਦੁਆਰਾ ਪੇਸ਼ ਕੀਤੇ ਗਏ ਅਤੇ ਭਾਰਤ ਦੁਆਰਾ ਸਹਿਮਤੀ ਜਤਾਏ ਜਾਣ ਦੇ ਪ੍ਰਸਤਾਵ ਨੂੰ ਰੋਕ ਦਿੱਤਾ।

ਪਿਛਲੇ ਸਾਲ ਸਤੰਬਰ 'ਚ ਚੀਨ ਨੇ ਸੰਯੁਕਤ ਰਾਸ਼ਟਰ 'ਚ ਸਾਜਿਦ ਮੀਰ ਨੂੰ ਅੱਤਵਾਦੀ ਘੋਸ਼ਿਤ ਕਰਨ ਦੇ ਪ੍ਰਸਤਾਵ 'ਤੇ ਰੋਕ ਲਗਾ ਦਿੱਤੀ ਸੀ। ਹੁਣ ਚੀਨ ਨੇ ਅਮਰੀਕਾ ਦੇ ਪ੍ਰਸਤਾਵ ਨੂੰ ਵੀ ਰੋਕ ਦਿੱਤਾ ਹੈ। ਸਾਜਿਦ ਮੀਰ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਹੈ ਅਤੇ ਅਮਰੀਕਾ ਨੇ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਵਿੱਚ ਉਸਦੀ ਭੂਮਿਕਾ ਲਈ ਉਸ 'ਤੇ 50 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ। ਪਿਛਲੇ ਸਾਲ ਜੂਨ 'ਚ ਸਾਜਿਦ ਮੀਰ ਨੂੰ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਤਵਾਦ ਅਤੇ ਵਿੱਤ ਪੋਸ਼ਣ ਦੇ ਮਾਮਲਿਆਂ 'ਚ 15 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਸਾਜਿਦ ਮੀਰ ਦੀ ਮੌਤ ਹੋ ਗਈ ਹੈ, ਪਰ ਪੱਛਮੀ ਦੇਸ਼ਾਂ ਨੇ ਉਸ ਦੀ ਮੌਤ ਦੇ ਸਬੂਤ ਮੰਗੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਨਿਊਜਰਸੀ ਦੇ ਸਾਬਕਾ ਟਰੈਕ ਸਟਾਰ ਮਾਰੀਓ ਹੈਸਲੋਪ ਦੀ ਮੌਤ
ਸਾਜਿਦ ਮੀਰ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦਾ ਇੱਕ ਸੀਨੀਅਰ ਮੈਂਬਰ ਹੈ ਅਤੇ ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਵਿੱਚ ਉਸਦੀ ਸ਼ਮੂਲੀਅਤ ਲਈ ਲੋੜੀਂਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਸਾਜਿਦ ਮੀਰ ਹਮਲਿਆਂ ਲਈ ਲਸ਼ਕਰ-ਏ-ਤੋਇਬਾ ਦਾ ਸੰਚਾਲਨ ਮੈਨੇਜਰ ਸੀ, ਜਿਸ ਨੇ ਉਨ੍ਹਾਂ ਦੀ ਯੋਜਨਾਬੰਦੀ, ਤਿਆਰੀ ਅਤੇ ਅਮਲ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ। ਚੀਨ ਪਾਕਿਸਤਾਨ ਦਾ ਮਿੱਤਰ ਦੇਸ਼ ਹੈ। ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਾਬੰਦੀ ਕਮੇਟੀ ਦੇ ਤਹਿਤ ਪਾਕਿਸਤਾਨ ਸਥਿਤ ਅੱਤਵਾਦੀਆਂ ਨੂੰ ਬਲੈਕਲਿਸਟ ਕਰਨ ਲਈ ਵਾਰ-ਵਾਰ ਰੋਕ ਲਗਾਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਨਿਊਜਰਸੀ ਦੇ ਸਾਬਕਾ ਟਰੈਕ ਸਟਾਰ ਮਾਰੀਓ ਹੈਸਲੋਪ ਦੀ ਮੌਤ
NEXT STORY