ਬੀਜਿੰਗ - ਕੋਰੋਨਾਵਾਇਰਸ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ ਦੁਨੀਆ ਵਿਚ ਵਧ ਕੇ 2 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ। ਸਾਇੰਸਦਾਨਾਂ ਮੁਤਾਬਕ ਕੋਰੋਨਾ ਦੀ ਵੈਕਸੀਨ ਬਣਾਉਣ ਵਿਚ ਹੁਣ ਹੀ ਕੁਝ ਹੋਰ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਉਥੇ ਚੀਨ ਨੇ ਦਾਅਵਾ ਕੀਤਾ ਹੈ ਕਿ ਜਾਪਾਨ ਦੀ ਇਕ ਦਵਾਈ ਕੋਰੋਨਾ ਦੇ ਮਰੀਜ਼ਾਂ ਲਈ ਇਲਾਜ ਵਿਚ ਕਾਫੀ ਮਦਦਗਾਰ ਸਾਬਿਤ ਹੋ ਰਹੀ ਹੈ।
ਗਾਰਡੀਅਨ ਵਿਚ ਛਪੀ ਇਕ ਖਬਰ ਮੁਤਾਬਕ ਚੀਨ ਦੀ ਸਾਇੰਸ ਐਂਡ ਤਕਨਾਲੋਜੀ ਮਿਨਸਟ੍ਰੀ ਵਿਚ ਕੰਮ ਕਰਨ ਵਾਲੇ ਝਾਂਗ ਝਿਨਮਿਨ ਨੇ ਦੱਸਿਆ ਹੈ ਕਿ ਜਾਪਾਨ ਦੇ ਲੋਕ ਜਿਸ ਦਵਾਈ ਦਾ ਇਸਤੇਮਾਲ ਆਮ ਫਲੂ ਦੇ ਇਲਾਜ ਲਈ ਕਰਦੇ ਹਨ ਉਹ ਕੋਰੋਨਾ ਦੇ ਮਰੀਜ਼ਾਂ ਲਈ ਕਾਫੀ ਫਾਇੰਦੇਮੰਦ ਸਾਬਿਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਹ ਦਵਾਈ ਫਿਊਜ਼ੀਫਿਲਮ ਦੀ ਦਵਾਈ ਕੰਪਨੀ ਫੇਰੀਪਿਰਾਵੀਅਰ ਨਾਂ ਦੀ ਇਹ ਦਵਾਈ ਬਣਾਉਂਦੀ ਹੈ। ਵੁਹਾਨ ਦੇ ਸ਼ੇਨਜੇਂਗ ਵਿਚ ਇਸ ਦਵਾਈ ਦੇ ਇਸਤੇਮਾਲ ਨਾਲ ਕੋਰੋਨਾ ਦੇ 340 ਤੋਂ ਜ਼ਿਆਦਾ ਮਰੀਜ਼ਾਂ ਨੂੰ ਠੀਕ ਕੀਤਾ ਗਿਆ ਹੈ। ਝਾਂਗ ਮੁਤਾਬਕ ਇਸ ਦੇ ਪੱਕੇ ਸਬੂਤ ਮਿਲੇ ਹਨ ਕਿ ਇਹ ਦਵਾਈ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਕਾਰਗਾਰ ਸਾਬਿਤ ਹੋਈ ਹੈ।

ਜਲਦੀ ਨਾਲ ਵਾਇਰਸ 'ਤੇ ਕਾਬੂ ਕਰਦੀ ਹੈ
ਝਾਂਗ ਨੇ ਦੱਸਿਆ ਕਿ ਇਹ ਦਵਾਈ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਕੰਮ ਕਰ ਰਹੀ ਹੈ। ਕੋਰੋਨਾ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਨੂੰ ਜਦ ਇਹ ਦਵਾਈ ਦਿੱਤੀ ਗਈ ਤਾਂ ਸਿਰਫ 4 ਦਿਨ ਬਾਅਦ ਟੈਸਟ ਵਿਚ ਉਹ ਸਾਰੇ ਨੈਗੇਟਿਵ ਪਾਏ ਗਏ। ਬਾਕੀ ਦਵਾਈਆਂ ਜੋ ਫਿਲਹਾਲ ਇਸਤੇਮਾਲ ਵਿਚ ਲਿਆਂਦੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਅਸਰ ਕਰਨ ਵਿਚ 11 ਦਿਨ ਦਾ ਸਮਾਂ ਲੱਗ ਰਿਹਾ ਹੈ। ਇਸ ਦੇ ਇਸਤੇਮਾਲ ਨਾਲ ਫੇਫਡ਼ਿਆਂ 'ਤੇ ਕੋਰੋਨਾ ਦਾ ਹੋਣ ਵਾਲਾ ਪ੍ਰਭਾਵ 91 ਫੀਸਦੀ ਜਲਦੀ ਠੀਕ ਹੋ ਰਿਹਾ ਹੈ ਜਦਕਿ ਬਾਕੀ ਦਵਾਈਆਂ ਵਿਚ ਇਹ 62 ਫੀਸਦੀ ਹੀ ਹੈ।

ਜਾਪਾਨੀ ਕੰਪਨੀ ਫਿਊਜ਼ੀਫਿਲਮ ਟੋਯਾਮਾ ਕੈਮੀਕਲ ਇਹ ਦਵਾਈ ਬਣਾਉਂਦੀ ਹੈ, ਇਸ ਨੂੰ ਐਵੀਗਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਝਾਂਗ ਨੇ ਦੱਸਿਆ ਕਿ ਜਾਪਾਨ ਵਿਚ ਵੀ ਸਾਇੰਸਦਾਨ ਕੋਰੋਨਾ ਦਾ ਇਲਾਜ ਲੱਭਣ ਲਈ ਇਸ ਦਵਾਈ ਦਾ ਇਸਤੇਮਾਲ ਕਰ ਰਹੇ ਹਨ। ਹਾਲਾਂਕਿ ਜਾਪਾਨ ਦਾ ਆਖਣਾ ਹੈ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਵਿਚ ਇਸ ਦਵਾਈ ਦਾ ਅਸਰ ਉਨਾਂ ਹੀ ਹੈ ਜਿੰਨਾ ਆਮ ਮਰੀਜ਼ਾਂ ਵਿਚ ਹੈ।
ਐਚ. ਆਈ. ਵੀ ਦੀ ਇਕ ਦਵਾਈ ਨਾਲ ਵੀ ਨਤੀਜੇ ਆਏ ਚੰਗੇ
ਦੱਸ ਦਈਏ ਕਿ ਇਸ ਤੋਂ ਪਹਿਲਾਂ ਐਚ. ਆਈ. ਵੀ. ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀ ਇਕ ਦਵਾਈ ਲੋਪੀਨਾਵਿਰ ਅਕੇ ਰਿਟੋਨਾਵਿਰ ਕਾਫੀ ਅਸਰਦਾਰ ਸਾਬਿਤ ਹੋਈ ਸੀ। ਸਾਲ 2016 ਵਿਚ ਜਾਪਾਨ ਨੇ ਇਸੇ ਫੋਵੀਪੀਰਿਵਿਅਰ ਦਵਾਈ ਨੂੰ ਇਬੋਲਾ ਦੇ ਇਲਾਜ ਲਈ ਵੀ ਇਸਤੇਮਾਲ ਕੀਤਾ ਸੀ। ਇਥੋਂ ਤੱਕ ਇਸ ਨੂੰ ਹੀ ਹੋਰ ਦੇਸ਼ਾਂ ਵਿਚ ਇਲਾਜ ਲਈ ਭੇਜਿਆ ਗਿਆ ਸੀ। ਫੋਵੀਪੀਰਵਿਅਰ ਨੂੰ ਆਮ ਫਲੂ ਦੇ ਇਲਾਜ ਲਈ ਇਸਤੇਮਾਲ ਕੀਤਾ ਜਾਂਦਾ ਹੈ, ਅਜੇ ਕੋਰੋਨਾ ਨੂੰ ਲੈ ਕੇ ਇਸ ਦੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ।

ਕੋਵਿਡ -19 : ਇਟਲੀ 'ਚ ਮੌਤ ਦਾ ਅੰਕੜਾ ਪੁੱਜਾ ਰਿਕਾਰਡ ਪੱਧਰ 'ਤੇ, 475 ਨੇ ਗਵਾਈ ਜਾਨ
NEXT STORY