ਵਾਸ਼ਿੰਗਟਨ — ਚੀਨ ਨੂੰ ਅਮਰੀਕਾ ਨੇ ਅਧਿਕਾਰਕ ਤੌਰ 'ਤੇ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼(ਕਰੰਸੀ ਮੈਨਿਪੁਲੇਟਰ) ਘੋਸ਼ਿਤ ਕੀਤਾ ਹੈ। ਅਮਰੀਕਾ ਨੇ ਚੀਨ 'ਤੇ ਵਪਾਰ 'ਚ ਅਣਉਚਿਤ ਪ੍ਰਤੀਯੋਗੀ ਲਾਭ ਲੈਣ ਲਈ ਯੁਆਨ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ। ਇਸ ਕਦਮ ਨਾਲ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਪਾਰ ਮੋਰਚੇ 'ਤੇ ਚਲ ਰਹੇ ਟਕਰਾਅ ਦੇ ਵਧਣ ਦਾ ਖਦਸ਼ਾ ਹੈ।
ਅਮਰੀਕਾ ਨੇ ਚੀਨ ਵਲੋਂ ਆਪਣੀ ਮੁਦਰਾ ਯੁਆਨ ਨੂੰ ਡਾਲਰ ਦੇ ਮੁਕਾਬਲੇ ਸੱਤ ਦੇ ਪੱਧਰ ਤੋਂ ਹੇਠਾਂ ਰੱਖਣ ਦੀ ਆਗਿਆ ਦੇਣ ਦੇ ਬਾਅਦ ਇਹ ਕਦਮ ਚੁੱਕਿਆ। ਅਮਰੀਕੀ ਵਿੱਤ ਵਿਭਾਗ ਨੇ ਸੋਮਵਾਰ ਦੀ ਰਾਤ ਘੋਸ਼ਣਾ ਵਿਚ ਕਿਹਾ, ' ਵਿੱਤ ਮੰਤਰੀ ਸਟੀਵਨ ਨਿਊਚਿਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ 'ਤੇ ਚੀਨ ਨੂੰ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਨਿਰਧਾਰਤ ਕੀਤਾ ਹੈ।'
ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਇਸ ਫੈਸਲੇ ਦੇ ਬਾਅਦ ਨਿਊਚਿਨ ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਸੰਪਰਕ ਕਰਨਗੇ ਤਾਂ ਜੋ ਚੀਨ ਵਲੋਂ ਅਣਉਚਿਤ ਮੁਕਾਬਲੇ ਨੂੰ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਵਿਚ ਕਿਹਾ ਸੀ, ਚੀਨ ਅਣਉਚਿਤ ਵਪਾਰ ਗਤੀਵਿਧਿਆਂ ਅਤੇ ਮੁਦਰਾ ਵਟਾਂਦਰਾ ਦਰ ਨਾਲ ਛੇੜਛਾੜ ਕਰਕੇ ਅਰਬਾਂ ਡਾਲਰ ਅਮਰੀਕਾ ਕੋਲੋਂ ਲੈਂਦਾ ਰਿਹਾ ਹੈ। ਉਸਦਾ ਦਾ ਇਰਾਦਾ ਅੱਗੋਂ ਵੀ ਇਸ ਨੂੰ ਜਾਰੀ ਰੱਖਣ ਦਾ ਹੈ। ਇਹ ਇਕ ਪਾਸੜ ਹੈ ਅਤੇ ਕਈ ਸਾਲ ਪਹਿਲਾਂ ਇਸ ਨੂੰ ਖਤਮ ਹੋ ਜਾਣਾ ਚਾਹੀਦਾ ਸੀ।'
ਵਿੱਤ ਵਿਭਾਗ ਨੇ ਪੀਪੁਲਸ ਬੈਂਕ ਆਫ ਚਾਇਨਾ(PBOC) ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ PBOC ਨੇ ਸਵੀਕਾਰ ਕੀਤਾ ਹੈ ਕਿ ਉਸਨੂੰ ਆਪਣੀ ਮੁਦਰਾ 'ਚ ਹੇਰਫੇਰ ਕਰਨ ਦਾ ਤਜਰਬਾ ਹੈ ਅਤੇ ਉਹ ਅਜਿਹਾ ਕਰਨ ਲਈ ਤਿਆਰ ਰਹਿੰਦੇ ਹਨ। ਟਰੰਪ ਨੇ 2016 'ਚ ਰਾਸ਼ਟਰਪਤੀ ਚੋਣ ਮੁਹਿੰਮ ਦੇ ਦੌਰਾਨ ਚੀਨ ਨੂੰ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਠਹਿਰਾਉਣ ਦਾ ਵਾਅਦਾ ਕੀਤਾ ਸੀ ਪਰ ਵਿੱਤ ਮੰਤਰਾਲੇ ਨੇ ਇਹ ਕਦਮ ਚੁੱਕਣ ਤੋਂ ਇਨਕਾਰ ਕਰਦੇ ਹੋਏ ਚੀਨ ਨੂੰ ਨਿਗਰਾਨੀ ਸੂਚੀ ਵਿਚ ਰੱਖਿਆ ਹੋਇਆ ਸੀ।
ਭਾਰਤੀ ਅਮਰੀਕੀ ਨਾਗਰਿਕਾਂ ਨੇ ਧਾਰਾ 370 ਨੂੰ ਲੈ ਕੇ ਟਰੰਪ ਨੂੰ ਕੀਤੀ ਇਹ ਅਪੀਲ
NEXT STORY