ਬੀਜਿੰਗ (ਏਜੰਸੀ)— ਚੀਨ ਵਿਚ ਹੇਨਾਨ ਸੂਬੇ ਦੀ 23 ਸਾਲਾ ਜਿਆਓ ਜਿੰਗ ਨੇ ਆਪਣੇ ਬੁਆਏਫਰੈਂਡ ਸਾਹਮਣੇ ਅਜਿਹੀ ਸ਼ਰਤ ਰੱਖੀ ਕਿ ਉਸ ਦਾ ਬ੍ਰੇਕਅੱਪ ਹੀ ਹੋ ਗਿਆ। ਜਿੰਗ ਨੇ ਜਿਸ ਤਰ੍ਹਾਂ ਬੁਆਏਫਰੈਂਡ ਜਿਆਓ ਯੂ ਨੂੰ ਵਿਆਹ ਲਈ ਪ੍ਰਪੋਜ਼ ਕਰਨ ਦਾ ਫੈਸਲਾ ਕੀਤਾ ਉਹ ਦੁਨੀਆ ਦਾ ਸਭ ਤੋਂ ਅਨੋਖਾ ਪ੍ਰਪੋਜ਼ਲ ਵੀ ਬਣ ਗਿਆ। ਹੇਨਾਨ ਸੂਬੇ ਦੇ ਜਿਨਮੀ ਸ਼ਹਿਰ ਦੀ ਰਹਿਣ ਵਾਲੀ ਜਿੰਗ ਬੀਤੇ 3 ਸਾਲਾਂ ਤੋਂ ਆਪਣੇ ਬੁਆਏਫਰੈਂਡ ਯੂ ਨਾਲ ਡੇਟ ਕਰ ਰਹੀ ਸੀ। ਇਕ ਦਿਨ ਉਸ ਨੇ ਸੋਚਿਆ ਕਿ ਹੁਣ ਯੂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਜਾਵੇ। ਪ੍ਰਪੋਜ਼ ਕਰਨ ਲਈ ਜਿੰਗ ਨੇ ਫੁਕਸੀ ਪਹਾੜੀ 'ਤੇ ਬਣੇ ਕੱਚ ਦੇ ਪੁਲ ਨੁੰ ਚੁਣਿਆ। ਉਂਝ ਤਾਂ ਅਕਸਰ ਇਸ ਪੁੱਲ 'ਤੇ ਅਕਸਰ ਜੋੜੇ ਇਕ-ਦੂਜੇ ਨੂੰ ਦਿਲ ਦੀ ਗੱਲ ਕਹਿੰਦੇ ਹਨ ਪਰ ਜਿੰਗ ਦਾ ਇਹ ਜਗ੍ਹਾ ਚੁਣਨ ਦਾ ਕਾਰਨ ਵੱਖਰਾ ਸੀ। ਅਜਿਹਾ ਕਰ ਕੇ ਉਹ ਯੂ ਦੀ ਹਿੰਮਤ ਦੇਖਣਾ ਚਾਹੁੰਦੀ ਸੀ ਕਿਉਂਕਿ ਯੂ ਨੂੰ ਉਚਾਈ ਤੋਂ ਕਾਫੀ ਡਰ ਲੱਗਦਾ ਸੀ।
ਜਿੰਗ ਨੇ ਬੁਆਏਫਰੈਂਡ ਸਾਹਮਣੇ ਰੱਖੀ ਇਹ ਸ਼ਰਤ
ਬੀਤੇ ਹਫਤੇ ਜਿੰਗ ਨੇ ਯੂ ਨੂੰ ਫੁਕਸੀ ਪਹਾੜੀ 'ਤੇ ਸਕਾਈਵਾਕ ਲਈ ਸੱਦਿਆ। ਜਿੰਗ ਉੱਥੇ ਆਪਣੇ ਦੋਸਤਾਂ ਨਾਲ ਪਹਿਲਾਂ ਹੀ ਪਹੁੰਚ ਗਈ। ਜਿਵੇਂ ਹੀ ਯੂ ਉੱਥੇ ਪਹੁੰਚਿਆ ਉਸ ਨੇ ਦੇਖਿਆ ਕਿ ਜਿੰਗ ਲਾੜੀ ਦੇ ਕੱਪੜੇ ਪਹਿਨੇ ਹੋਏ ਕੱਚ ਦੇ ਬਣੇ ਪੁਲ 'ਤੇ ਖੜ੍ਹੀ ਹੈ। ਉੱਥੇ ਇਕ ਨਵੀ ਐੱਸ.ਯੂ.ਵੀ. ਵੀ ਖੜ੍ਹੀ ਸੀ ਅਤੇ ਜਿੰਗ ਦੇ ਹੱਥਾਂ ਵਿਚ ਪੈਸਿਆਂ ਨਾਲ ਭਰਿਆ ਬੈਗ ਸੀ। ਜਿੰਗ ਜਾਣਦੀ ਸੀ ਕਿ ਯੂ ਦਾ ਡਰ ਇਸ ਤਰੀਕੇ ਨਾਲ ਦੂਰ ਨਹੀਂ ਹੋਵੇਗਾ। ਇਸ ਲਈ ਉਸ ਦਾ ਡਰ ਦੂਰ ਕਰਨ ਲਈ ਜਿੰਗ ਨੇ ਇਕ ਤਰੀਕਾ ਸੋਚਿਆ।

ਜਿਵੇਂ ਹੀ ਯੂ ਪਹਾੜੀ 'ਤੇ ਪਹੁੰਚਿਆ ਜਿੰਗ ਨੇ ਉਸ ਨੂੰ ਕਿਹਾ,''ਮੈਂ ਆਪਣੇ ਬੀਤੇ 3 ਸਾਲਾਂ ਦੇ ਰਿਸ਼ਤੇ ਤੋਂ ਬਹੁਤ ਖੁਸ਼ ਹਾਂ। ਮੇਰੇ ਮਾਤਾ-ਪਿਤਾ ਚਾਹੁੰਦੇ ਹਨ ਕਿ ਹੁਣ ਮੈਂ ਵਿਆਹ ਕਰ ਲਵਾਂ। ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਪਰ ਤੇਰੀ ਇਕ ਕਮਜ਼ੋਰੀ ਕਾਰਨ ਮੈਂ ਇਹ ਫੈਸਲਾ ਨਹੀਂ ਲੈ ਪਾ ਰਹੀ। ਮੇਰੇ ਕੋਲ ਤੇਰੇ ਲਈ ਇਕ ਆਫਰ ਹੈ। ਤੈਨੂੰ ਮੇਰੇ ਲਈ ਇਸ ਕੱਚ ਦੇ ਪੁਲ 'ਤੇ ਚੱਲਣਾ ਹੋਵੇਗਾ। ਜੇ ਤੁਸੀਂ ਇਹ ਆਫਰ ਮੰਨ ਲੈਂਦੇ ਹੋ ਤਾਂ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂਗੀ।''
ਜਿੰਗ ਨੇ ਲਿਆ ਬ੍ਰੇਕਅੱਪ ਦਾ ਫੈਸਲਾ
ਯੂ ਨੇ ਕੁਝ ਸੋਚ ਕੇ ਜਿੰਗ ਦਾ ਆਫਰ ਸਵੀਕਾਰ ਕਰ ਲਿਆ ਅਤੇ ਆਪਣਾ ਡਰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਵੇਂ ਹੀ ਉਸ ਨੇ ਕੱਚ ਦੇ ਪੁਲ 'ਤੇ ਪਹਿਲਾ ਕਦਮ ਰੱਖਿਆ ਉਹ ਘਬਰਾ ਗਿਆ। ਜਿੰਗ ਦੇ ਦੋਸਤਾਂ ਨੇ ਉਸ ਨੂੰ ਜਲਦੀ ਨਾਲ ਵਾਪਸ ਖਿੱਚ ਲਿਆ। ਵਾਪਸ ਆਉਂਦੇ ਹੀ ਯੂ ਨੇ ਜਿੰਗ ਨੂੰ ਗੈਰ-ਜ਼ਿੰਮੇਵਾਰ ਪ੍ਰੇਮਿਕਾ ਦੱਸਦੇ ਹੋਏ ਕਿਹਾ ਕਿ ਉਸ ਦੀ ਸ਼ਰਤ ਕਾਰਨ ਦੋਹਾਂ ਦਾ ਰਿਸ਼ਤਾ ਖਤਰੇ ਵਿਚ ਪੈ ਗਿਆ ਹੈ। ਇਹ ਸੁਣਨ ਮਗਰੋਂ ਜਿੰਗ ਉੱਥੋਂ ਚਲੀ ਗਈ। ਹੁਣ ਜਿੰਗ ਨੇ ਯੂ ਨਾਲ ਬ੍ਰੇਕਅੱਪ ਕਰਨ ਦਾ ਫੈਸਲਾ ਲਿਆ ਹੈ।
ਵਿਕਾਸ ਤੋਂ ਲੋਕਾਂ ਨੂੰ ਬਾਹਰ ਰੱਖਣ ਨਾਲ ਅੱਤਵਾਦ ਪੈਦਾ ਹੋ ਸਕਦੈ : ਰਾਹੁਲ
NEXT STORY