ਬੀਜਿੰਗ (ਬਿਊਰੋ)– ਚੀਨ ਨੇ ਛੋਟੇ-ਛੋਟੇ ਬੱਚਿਆਂ ਨੂੰ ਮਨੁੱਖੀ ਰੂਪ ਨਾਲ ਸ਼ੀ ਜਿਨਪਿੰਗ ਦਾ ‘ਅੰਧ ਭਗਤ’ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਸ ਲਈ ਨਿੱਜੀ ਸਕੂਲਾਂ ਨੂੰ ਸਰਕਾਰੀ ਸਕੂਲਾਂ ’ਚ ਬਦਲਣ ਦੀ ਨੀਤੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਸਲ ’ਚ ਚੀਨ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ‘ਸ਼ੀ ਜਿਨਪਿੰਗ ਥਾਟ’ ਸਿਖਾਉਣ ਲਈ ਨਿੱਜੀ ਸਕੂਲਾਂ ਦਾ ਰਾਸ਼ਟਰੀਕਰਨ ਕਰਨਾ ਚਾਹੁੰਦਾ ਹੈ ਪਰ ਇਸ ਨਾਲ ਗੁਣਵੱਤਾ ਵਾਲੀ ਸਿੱਖਿਆ ਨੂੰ ਨੁਕਸਾਨ ਹੋ ਸਕਦਾ ਹੈ।
ਨਿੱਕੇਈ ਏਸ਼ੀਆ ਮੁਤਾਬਕ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਤੰਬਰ ਤੋਂ ਬਾਅਦ ‘ਸ਼ੀ ਜਿਨਪਿੰਗ ਥਾਟ’, ਰਾਸ਼ਟਰਪਤੀ ਦੀ ਰਾਜਨੀਤਕ ਵਿਚਾਰਧਾਰਾ ਨੂੰ ਪੜ੍ਹਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨਿੱਜੀ ਸਕੂਲਾਂ ਨੂੰ ਪਬਲਿਕ ਸਕੂਲਾਂ ’ਚ ਬਦਲਣ ਤੋਂ ਪਲਾ ਲੱਗਦਾ ਹੈ ਕਿ ਸਰਕਾਰ ਵਫਾਦਾਰੀ ਤੇ ਕੰਟਰੋਲ ਨੂੰ ਮਜ਼ਬੂਤ ਕਰਨ ਲਈ ਸਕੂਲ ਵਰਗੇ ਸਥਾਨਾਂ ਦੀ ਭਾਲ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ 'ਚ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦਾ ਤੀਜਾ ਮਾਮਲਾ ਆਇਆ ਸਾਹਮਣੇ
ਨਿੱਕੇਈ ਏਸ਼ੀਆ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ’ਚ ਸ਼ਾਨਕਸੀ ਦੇ ਅੰਤਰਦੇਸ਼ੀ ਸੂਬੇ ਦੇ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਹ ਜ਼ਰੂਰੀ ਸਿੱਖਿਆ ਮੁਹੱਈਆ ਕਰਨ ਵਾਲੇ ਨਿੱਜੀ ਸਕੂਲਾਂ ਦੇ ਸੰਚਾਲਕਾਂ ਨੂੰ ਆਪਣੀ ਜਾਇਦਾਦ ਸਥਾਨਕ ਸਰਕਾਰਾਂ ਨੂੰ ਦੇਣ ਤੇ ਪਬਲਿਕ ਸਕੂਲਾਂ ’ਚ ਬਦਲਣ ਲਈ ਉਤਸ਼ਾਹਿਤ ਕਰਨਗੇ।
ਇਸ ਤੋਂ ਪਹਿਲਾਂ ਵੀ ਪਾਰਟੀ ਦੀ ਕੇਂਦਰੀ ਸੰਮਤੀ ਨੇ ਇਕ ਨਵੇਂ ਨੌਜਵਾਨ ਸੰਗਠਨ ਚਾਇਨੀਜ਼ ਯੰਗ ਪਾਇਨੀਅਰਸ ਵਿਚਾਲੇ ਵਿਚਾਰਕ ਸਿੱਖਿਆ ਨੂੰ ਹੁੰਗਾਰਾ ਦੇਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ’ਚ ਸ਼ੀ ਜਿਨਪਿੰਗ ਦਾ ਸਕੂਲਾਂ ’ਚ ਗੁਣਵੱਤਾ ਕਰਨ ਦਾ ਹੁਕਮ ਦਿੱਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਕਾਲੀ ਦਲ ਵੱਲੋਂ ਰਾਜਨਬੀਰ ਸਿੰਘ ਨੂੰ ਟਿਕਟ ਦੇਣ 'ਤੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ
NEXT STORY