ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ ਅਤੇ ਅਜਿਹੇ ਵਿਚ ਨੇਤਾ ਇਸ ਹਫ਼ਤੇ ਪਾਬੰਦੀਆਂ ਵਿਚ ਰਾਹਤ ਦੇਣ ਦੀਆਂ ਯੋਜਨਾਵਾਂ 'ਤੇ ਮੁੜ ਵਿਚਾਰ ਕਰ ਰਹੇ ਹਨ। ਉੱਤਰੀ ਖੇਤਰ ਦੀ ਸਿਹਤ ਮੰਤਰੀ ਨਤਾਸ਼ਾ ਫਾਈਲਸ ਨੇ ਕਿਹਾ ਕਿ ਜੋਹਾਨਸਬਰਗ ਤੋਂ ਉੱਤਰੀ ਆਸਟ੍ਰੇਲੀਆ ਦੇ ਡਾਰਵਿਨ ਪਹੁੰਚਣ ਵਾਲਾ ਦੱਖਣੀ ਅਫ਼ਰੀਕਾ ਦਾ 30 ਸਾਲਾ ਵਿਅਕਤੀ ਨਵੇਂ ਵੇਰੀਐਂਟ ਨਾਲ ਪੀੜਤ ਪਾਇਆ ਗਿਆ ਹੈ। ਲਾਗ ਦੀ ਪੁਸ਼ਟੀ ਇਕਾਂਤਵਾਸ ਕੇਂਦਰ ਵਿਚ ਹੋਈ ਹੈ। ਨਿਊ ਸਾਊਥ ਵੇਲਜ਼ 'ਚ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਦੱਖਣੀ ਅਫਰੀਕਾ ਤੋਂ ਸਿਡਨੀ ਪਹੁੰਚੇ 2 ਯਾਤਰੀਆਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਦੋਵਾਂ ਨੂੰ ਪੂਰੀ ਤਰ੍ਹਾਂ ਟੀਕਾ ਲੱਗ ਚੁੱਕਾ ਹੈ ਅਤੇ ਇਨ੍ਹਾਂ ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਖਾਈ ਦਿੱਤੇ ਹਨ ਅਤੇ ਇਹ ਸਿਡਨੀ ਵਿਚ ਇਕਾਂਤਵਾਸ ਵਿਚ ਰਹਿ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨੀ ਮਾਡਲ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ’ਚ ਕਰਾਇਆ ਫੋਟੋਸ਼ੂਟ, ਖੜਾ ਹੋਇਆ ਬਖੇੜਾ
ਫੈਡਰਲ ਸਰਕਾਰ ਦੇ ਸੀਨੀਅਰ ਮੰਤਰੀਆਂ ਵਿਚਾਲੇ ਸੋਮਵਾਰ ਨੂੰ ਇਸ ਸਬੰਧ ਵਿਚ ਬੈਠਕ ਹੋ ਰਹੀ ਹੈ ਕਿ ਕੀ ਬੁੱਧਵਾਰ ਤੋਂ ਸਰਹੱਦੀ ਪਾਬੰਦੀਆਂ ਵਿਚ ਛੋਟ ਦੀ ਯੋਜਨਾ ਨੂੰ ਬਦਲਿਆ ਜਾਵੇ ਜਾਂ ਨਹੀਂ। ਦੇਸ਼ ਦੇ ਸੰਘੀ ਸਿਹਤ ਮੰਤਰੀ ਗ੍ਰੇਗ ਹੰਟ ਨੇ ਦੱਸਿਆ ਕਿ ਜੇਕਰ ਡਾਕਟਰੀ ਸਥਿਤੀਆਂ ਇਸ ਦੀ ਕਰਦੀਆਂ ਹਨ ਤਾਂ ਅਧਿਕਾਰੀ ਵਾਧੂ ਕਦਮ ਚੁੱਕਣ ਤੋਂ ਸੰਕੋਚ ਨਹੀਂ ਕਰਨਗੇ। ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਅਤੇ ਰਾਜਧਾਨੀ ਕੈਨਬਰਾ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ 72 ਘੰਟਿਆਂ ਲਈ ਇਕਾਂਤਵਾਸ ਵਿਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਹੰਟ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਪਿਛਲੇ 14 ਦਿਨਾਂ ਵਿਚ ਦੱਖਣੀ ਅਫਰੀਕਾ, ਨਾਮੀਬੀਆ, ਜ਼ਿੰਬਾਬਵੇ, ਬੋਤਸਵਾਨਾ, ਲੇਸੋਥੋ, ਇਸਵਾਤੀਨੀ, ਸੇਸ਼ੇਲਸ, ਮਾਲਾਵੀ ਅਤੇ ਮੋਜ਼ਾਮਬੀਕ ਗਏ ਗੈਰ-ਆਸਟ੍ਰੇਲੀਆਈ ਨਾਗਰਿਕ ਅਤੇ ਸਥਾਈ ਨਿਵਾਸੀ ਆਸਟਰੇਲੀਆ ਵਿਚ ਦਾਖ਼ਲ ਨਹੀਂ ਹੋ ਸਕਣਗੇ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਦੀ ਪਹਿਲੀ ਤਸਵੀਰ ਆਈ ਸਾਹਮਣੇ, ਦਿਸਦਾ ਹੈ ਅਜਿਹਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 7,000 ਮੀਡੀਆ ਕਰਮਚਾਰੀਆਂ ਨੇ ਛੱਡਿਆ ਅਫਗਾਨਿਸਤਾਨ
NEXT STORY