ਬੀਜਿੰਗ— ਚੀਨ ਨੇ ਵੀਰਵਾਰ ਮੀਡੀਆ 'ਚ ਆਈਆਂ ਖਬਰਾਂ ਨੂੰ ਖਾਰਿਜ ਕਰਨ ਦਿੱਤਾ ਸੀ ਕਿ ਪੇਈਚਿੰਗ ਪਾਤਿਸਤਾਨ ਨੂੰ ਆਪਣਾ ਪਹਿਲਾ ਏਅਰਕ੍ਰਾਫਟ ਕੈਰੀਅਰ 'ਲਾਓਨਿੰਗ' ਵੇਚਣ ਦੀ ਯੋਜਨਾ ਬਣਾ ਰਿਹਾ ਹੈ। ਚੀਨ ਨੇ ਕਿਹਾ ਕਿ ਦੂਜੇ ਦੇਸ਼ਾਂ ਨੂੰ ਆਪਣੇ ਨੇਵੀ ਜਹਾਜ਼ ਐਕਸਪੋਰਟ ਕਰਨ ਤੋਂ ਪਹਿਲਾਂ ਸਖਤ ਨਿਸ਼ਚਿਤ ਸਿਧਾਂਤਾਂ ਦਾ ਪਾਲਣ ਕਰਨਾ ਹੁੰਦਾ ਹੈ।
10 ਫਰਵਰੀ ਨੂੰ ਪਾਕਿਸਤਾਨ ਦੇ ਇਕ ਅਖਬਾਰ ਨੇ ਚੀਨੀ ਤੇ ਰੂਸੀ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਖਬਰ ਦਿੱਤੀ ਸੀ ਕਿ ਚੀਨੀ ਸਰਕਾਰ ਨੇ ਆਪਣਾ ਪਹਿਲਾ ਤੇ ਇਕਲੌਤਾ ਏਅਰਕ੍ਰਾਫਟ ਪਾਕਿਸਤਾਨ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਨੇਵੀ ਦੀ ਸਮਰਥਾ ਵਧਾਉਣ ਲਈ ਇਸ ਨੂੰ ਉਮੀਦ ਤੋਂ ਵਧ ਕੀਮਤ 'ਤੇ ਦਿੱਤਾ ਜਾ ਸਕਦਾ ਹੈ। ਚੀਨ ਦੇ ਇਕ ਕਦਮ ਨਾਲ ਪਾਕਿਸਤਾਨ ਦੀ ਨੇਵੀ ਭਾਰਤ ਦੀ ਤੁਲਨਾ 'ਚ ਜ਼ਿਆਦਾ ਮਜ਼ਬੂਤ ਹੋ ਜਾਵੇਗੀ। ਭਾਰਤੀ ਨੇਵੀ ਦੇ ਕੋਲ ਆਪ੍ਰੇਸ਼ਨ ਏਅਰਕ੍ਰਾਫਟ ਕੈਰੀਅਰ ਹੈ। ਰਿਪੋਰਟ 'ਚ ਅੱਗੇ ਕਿਹਾ ਗਿਆ ਕਿ 'ਲਾਓਨਿੰਗ' ਨੂੰ ਵੱਡੇ ਪੱਧਰ 'ਤੇ ਅਪਗ੍ਰੇਡ ਕਰਨ ਤੋਂ ਬਾਅਦ ਇਸ ਨੂੰ ਪਾਕਿਸਤਾਨ ਨੂੰ ਰੀਸੇਲ ਕੀਤਾ ਜਾਵੇਗਾ।
ਇਸ ਰਿਪੋਰਟ 'ਤੇ ਬਿਆਨ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਇੰਗ ਨੇ ਕਿਹਾ ਕਿ ਮੈਂ ਅਜੇ ਤੱਕ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਦੇਖੀ ਹੈ, ਜਿਸ ਦੇ ਬਾਰੇ 'ਚ ਗੱਲ ਹੋ ਰਹੀ ਹੈ। ਪਰੰਤੂ ਦੂਜੇ ਦੇਸ਼ਾਂ ਨੂੰ ਆਪਣੇ ਨੇਵੀ ਜਹਾਜ਼ ਵੇਚਣ ਦੌਰਾਨ ਚੀਨ ਹਮਸ਼ਾ ਤੋਂ ਆਪਣੇ ਨਿਯਮ ਤੇ ਸਿਧਾਂਤਾਂ ਦਾ ਪਾਲਣ ਕਰਦਾ ਰਿਹਾ ਹੈ।
ਇਰਾਕ 'ਚ ਆਈ. ਐੱਸ. ਦੇ 186 ਅੱਤਵਾਦੀ ਕਾਬੂ
NEXT STORY