ਬੀਜਿੰਗ-ਚੀਨ ਅਤੇ ਤਾਈਵਾਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਚੀਨ ਦੀ ਤਾਈਵਾਨ ਵਿਰੁੱਧ 'ਗ੍ਰੇ-ਜ਼ੋਨ' ਯੁੱਧ ਦਾ ਰਵੱਈਆ ਇਸ ਤਣਾਅ 'ਚ ਹੋਰ ਵਾਧਾ ਕਰ ਰਿਹਾ ਹੈ। ਦਰਅਸਲ ਚੀਨ ਏਜੰਡਾ, ਆਰਥਿਕ ਦਬਾਅ, ਆਨਲਾਈਨ ਅਫਵਾਹਾਂ ਅਤੇ ਹੋਰ ਨੀਤੀਆਂ ਦੀ ਵਰਤੋਂ ਕਰ ਕੇ ਤਾਈਵਾਨ ਸਰਕਾਰ 'ਤੇ ਸਿਆਸੀ ਦਬਾਅ ਪਾ ਰਿਹਾ ਹੈ। ਫੋਕਸ ਤਾਈਵਾਨ ਨੇ ਵੀਰਵਾਰ ਨੂੰ ਸਥਾਨਕ ਫੌਜੀ ਮਾਹਰਾਂ ਦੇ ਹਵਾਲਾ ਦਿੰਦੇ ਹੋਏ ਲਿਖਿਆ ਕਿ ਤਾਈਵਾਨ ਵਿਰੁੱਧ ਚੀਨ ਦਾ 'ਗ੍ਰੇ ਜ਼ੋਨ' ਜੰਗ ਹੁਣ ਉੱਚ-ਪੱਧਰ 'ਤੇ ਪਹੁੰਚ ਗਿਆ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਬੀਜਿੰਗ ਉਸ ਦੇ ਵਿਰੁੱਧ ਪੂਰਨ ਪੱਧਰ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਕੋਰੋਨਾ ਵੈਕਸੀਨ ਇਨਫੈਕਸ਼ਨ ਨੂੰ ਰੋਕਣ 'ਚ 80 ਫੀਸਦੀ ਕਾਰਗਰ
ਕੀ ਹੁੰਦੀ ਹੈ ਗ੍ਰੇ ਜ਼ੋਨ ਜੰਗ?
ਗ੍ਰੇ ਜ਼ੋਨ ਜੰਗ ਉਨ੍ਹਾਂ ਗਤੀਵਿਧੀਆਂ ਨੂੰ ਕਹਿੰਦੇ ਹਨ ਜੋ ਇਕ ਦੇਸ਼ ਵੱਲੋਂ ਦੂਜੇ ਲਈ ਨੁਕਸਾਨਦੇਹ ਹੁੰਦੀਆਂ ਹਨ। ਕਦੇ-ਕਦੇ ਇਸ ਨੂੰ ਯੁੱਧ ਦਾ ਕਾਰਣ ਮੰਨਿਆ ਜਾਂਦਾ ਹੈ ਪਰ ਕਾਨੂੰਨੀ ਤੌਰ 'ਤੇ ਇਹ ਜੰਗ ਦੇ ਕਾਰਣ ਨਹੀਂ ਹੁੰਦੇ ਹਨ। ਸਰਕਾਰ ਦੀ ਨਿਗਰਾਨੀ ਹੇਠ ਚੱਲ ਰਹੇ ਸੰਸਥਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਰਿਸਰਚ ਸੈਂਟਰ (ਆਈ.ਐੱਨ.ਡੀ.ਐੱਸ.ਆਰ.) ਦੇ ਮਾਹਰ ਸ਼ੂ ਸਿਆਓ-ਹੁਆਂਗ ਨੇ ਕਿਹਾ ਕਿ ਗ੍ਰੇ-ਜ਼ੋਨ ਜੰਗ 'ਚ, ਵਿਰੋਧੀ ਗੈਰ ਰਵਾਇਤੀ ਸਾਧਨਾਂ, ਰਣਨੀਤੀ ਅਤੇ ਗੈਰ-ਰਾਜਕੀ ਸੰਸਥਾਵਾਂ ਦੀ ਵਰਤੋਂ 'ਤੇ ਭਰੋਸਾ ਕਰਦੇ ਹਨ ਜੋ ਰਸਮੀ ਤੌਰ 'ਤੇ ਸੂਬਾ-ਪੱਧਰੀ ਹਮਲੇ ਨੂੰ ਪਾਰ ਨਹੀਂ ਕਰਦੇ ਹਨ।
ਇਹ ਵੀ ਪੜ੍ਹੋ -'INF ਸੰਧੀ ਨੂੰ ਫਿਰ ਤੋਂ ਸ਼ੁਰੂ ਕਰਨਾ ਬਹੁਤ ਮੁਸ਼ਕਲ'
ਚੀਨ ਵਧਾ ਰਿਹਾ ਤਾਈਵਾਨ ਸਰਕਾਰ 'ਤੇ ਰਾਜਨੀਤਿਕ ਦਬਾਅ
ਉਨ੍ਹਾਂ ਨੇ ਕਿਹਾ ਕਿ ਦੁਸ਼ਮਣਾਂ ਵੱਲ਼ੋਂ ਹਮਲੇ ਦੀ ਜਾਣਕਾਰੀ ਨਾ ਹੋਣ ਕਾਰਣ, 'ਗ੍ਰੇ ਜ਼ੋਨ' ਜੰਗ ਦੇ ਟੀਚੇ ਹਮੇਸ਼ਾ ਮਿੱਥੇ ਹੁੰਦੇ ਹਨ ਕਿ ਕਿਵੇਂ ਤੁਰੰਤ ਜਵਾਬ ਦਿੱਤਾ ਜਾਵੇ। ਸ਼ੂ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਬੀਜਿੰਗ ਤਾਈਪੇ ਵਿਰੁੱਧ 'ਗ੍ਰੇ-ਜ਼ੋਨ' ਜੰਗ ਦਾ ਸੰਚਾਲਨ ਕਰ ਰਿਹਾ ਹੈ। ਤਾਈਵਾਨ ਸਰਕਾਰ 'ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ। ਇਸ 'ਚ ਆਰਥਿਕ ਦਬਾਅ, ਆਨਲਾਈਨ ਅਫਵਾਹਾਂ ਅਤੇ ਹੋਰ ਨੀਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤਾਈਵਾਨ ਵਿਰੁੱਧ ਇਸ ਤਰ੍ਹਾਂ ਦੀ ਜੰਗ ਹੁਣ ਆਪਣੇ ਸਿਖਰਲੇ ਪੱਧਰ ਤੱਕ ਪਹੁੰਚ ਗਈ ਹੈ, ਜਿਸ ਦਾ ਭਾਵ ਇਹ ਹੋ ਸਕਦਾ ਹੈ ਕਿ ਬੀਜਿੰਗ ਪੂਰੀ ਤਰ੍ਹਾਂ ਹਮਲੇ ਦੀ ਯੋਜਨਾ ਘੜ ਰਿਹਾ ਹੈ। ਹਾਲਾਂਕਿ ਇਹ ਲਾਜ਼ਮੀ ਨਹੀਂ ਕਿ ਵਧੇਰੇ ਤਣਾਅ ਦਾ ਅਰਥ ਜੰਗ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ ਫੌਜ ਨੇ ਤਖਤਾਪਲਟ ਵਿਰੁੱਧ ਭਾਸ਼ਣ ਦੇਣ ’ਤੇ UN ਰਾਜਦੂਤ ਨੂੰ ਅਹੁਦੇ ਤੋਂ ਹਟਾਇਆ
NEXT STORY