ਮਾਸਕੋ-ਰੂਸ ਨੇ ਕਿਹਾ ਕਿ ਉਸ ਦੀ ਅਤੇ ਅਮਰੀਕਾ ਦਰਮਿਆਨ ਇੰਟਰਮੀਡਿਏਟ-ਰੇਂਜ ਨਿਊਕਲੀਅਰ ਫੋਰਸਿਜ਼ (ਆਈ.ਐੱਨ.ਐੱਫ.) ਸੰਧੀ ਖਤਮ ਹੋ ਚੁੱਕੀ ਹੈ ਅਤੇ ਇਸ ਨੂੰ ਫਿਰ ਤੋਂ ਸ਼ੁਰੂ ਕਰਨਾ ਬਹੁਤ ਮੁਸ਼ਕਲ ਹੈ। ਰੂਸੀ ਸੰਸਦ ਦੇ ਉੱਚ ਸਦਨ ਦੀ ਸਪੀਕਰ ਵੈਲੇਂਟੀਨਾ ਮੈਟਵਿਯੇਨਕੋ ਨੇ ਇਕ ਇੰਟਰਵਿਊ ਦੌਰਾਨ ਇਗ ਗੱਲ ਕਹੀ। ਮੈਟਵੀਯੇਨਕੋ ਨੇ ਕਿਹਾ ਮੇਰਾ ਮੰਨਣਾ ਹੈ ਕਿ ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸਿਜ਼ ਸੰਧੀ ਖਤਮ ਹੋ ਚੁੱਕੀ ਹੈ ਅਤੇ ਇਸ ਨੂੰ ਫਿਰ ਤੋਂ ਸ਼ੁਰੂ ਕਰਨਾ ਬਹੁਤ ਮੁਕਸ਼ਲ ਹੈ।
ਇਹ ਵੀ ਪੜ੍ਹੋ -ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ
ਸਾਰੀਆਂ ਛੋਟੀਆਂ (310-620) ਅਤੇ ਮੱਧ (620-3420) ਪੱਧਰ ਦੀਆਂ ਜ਼ਮੀਨ ਤੋਂ ਛੱਡੀਆਂ ਜਾਣ ਵਾਲੀਆਂ ਮਿਜ਼ਾਈਲਾਂ 'ਤੇ ਪਾਬੰਦੀ ਲਾਉਣ ਦੇ ਹੁਕਮ ਨਾਲ ਆਈ.ਐੱਨ.ਐੱਫ. ਸੰਧੀ 'ਤੇ 1980 ਦੇ ਆਖਿਰ 'ਚ ਦਸਤਖਤ ਕੀਤੇ ਗਏ ਸਨ। ਅਮਰੀਕਾ ਦੀ ਇਸ ਸੰਧੀ ਤੋਂ ਬਾਹਰ ਹੋਣ ਤੋਂ ਬਾਅਦ 2 ਅਗਸਤ 2019 ਨੂੰ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪ੍ਰੋਫੈਸਰ ਨਿਰੰਜਨ ਸਿੰਘ ਦੇ ਅਕਾਲ ਚਲਾਣੇ ਨਾਲ ਪੰਜਾਬੀ ਮਾਂ ਬੋਲੀ ਦਾ ਵਿਹੜਾ ਸੁੰਨਾਂ ਹੋਇਆ : ਜੱਸੀ/ ਸੰਮੀ
NEXT STORY