ਤਾਈਪੇ (ਭਾਸ਼ਾ)-ਚੀਨ ਦੀ ਫ਼ੌਜ ਨੇ 24 ਘੰਟਿਆਂ ਤੱਕ ਸ਼ਕਤੀ ਪ੍ਰਦਰਸ਼ਨ ਕਰਦਿਆਂ ਇਸ ਦੌਰਾਨ ਤਾਈਵਾਨ ਵੱਲ 71 ਜੰਗੀ ਜਹਾਜ਼ ਤੇ 7 ਬੇੜੇ ਭੇਜੇ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਸ਼ਨੀਵਾਰ ਨੂੰ ਤਾਈਵਾਨ ਨਾਲ ਸਬੰਧਤ ਅਮਰੀਕੀ ਸਾਲਾਨਾ ਰੱਖਿਆ ਖਰਚ ਬਿੱਲ ਪਾਸ ਕਰਨ ਤੋਂ ਬਾਅਦ ਚੀਨ ਨੇ ਇਹ ਕਾਰਵਾਈ ਕੀਤੀ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਇਸ ਨੂੰ ਇਕ ਗੰਭੀਰ ਸਿਆਸੀ ਉਕਸਾਵਾ ਕਰਾਰ ਦਿੰਦਿਆਂ ਕਿਹਾ ਸੀ ਕਿ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਸ਼ਰੇਆਮ ਦਖਲਅੰਦਾਜ਼ੀ ਹੈ।
ਇਹ ਖ਼ਬਰ ਵੀ ਪੜ੍ਹੋ : ਮਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਧੀ ਨੇ ICU ’ਚ ਕਰਵਾਇਆ ਵਿਆਹ, ਆਸ਼ੀਰਵਾਦ ਦਿੰਦਿਆਂ ਹੀ ਕਿਹਾ ਅਲਵਿਦਾ
ਉਥੇ ਤਾਈਵਾਨ ਨੇ ਇਸ ਬਿੱਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਖੁਦਮੁਖਤਿਆਰ ਆਈਲੈਂਡ ਪ੍ਰਤੀ ਅਮਰੀਕਾ ਦੇ ਸਮਰਥਨ ਨੂੰ ਪ੍ਰਦਰਸ਼ਿਤ ਕਰਦਾ ਹੈ। ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲਾ ਮੁਤਾਬਕ ਐਤਵਾਰ ਸਵੇਰੇ 6 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਤਾਈਵਾਨ ਜਲਡਮਰੂਮੱਧ ਖੇਤਰ ’ਚ ਚੀਨ ਦੇ 47 ਜਹਾਜ਼ ਲੰਘੇ। ਇਹ ਇਕ ਗ਼ੈਰ-ਰਸਮੀ ਸਰੱਹਦ ਹੈ, ਜਿਸ ਨੂੰ ਦੋਵਾਂ ਧਿਰਾਂ ਨੇ ਚੁੱਪਚਾਪ ਮੰਨ ਲਿਆ। ਚੀਨ ਨੇ ਤਾਈਵਾਨ ਵੱਲ ਜੋ ਜਹਾਜ਼ ਭੇਜੇ, ਉਨ੍ਹਾਂ ’ਚ 18 ਜੇ-16 ਜੰਗੀ ਜਹਾਜ਼, 11 ਜੇ-1 ਜੰਗੀ ਜਹਾਜ਼, 6 ਐੱਸ. ਯੂ.-30 ਜੰਗੀ ਜਹਾਜ਼ ਅਤੇ ਡਰੋਨ ਸ਼ਾਮਲ ਹਨ। ਤਾਈਵਾਨ ਨੇ ਕਿਹਾ ਕਿ ਆਪਣੀ ਜ਼ਮੀਨ ਆਧਾਰਿਤ ਮਿਜ਼ਾਈਲ ਪ੍ਰਣਾਲੀਆਂ ਦੇ ਨਾਲ-ਨਾਲ ਆਪਣੇ ਸਮੁੰਦਰੀ ਫੌਜੀ ਬੇੜਿਆਂ ਦੇ ਮਾਧਿਅਮ ਨਾਲ ਉਹ ਚੀਨੀ ਕਾਰਵਾਈ ’ਤੇ ਨਜ਼ਰ ਰੱਖ ਰਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨਾਲ ਕੀਤੀ ਗੱਲ, ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ
NEXT STORY