ਇਸਲਾਮਾਬਾਦ— ਚੀਨ ਨੇ ਇਸਲਾਮੀ ਕੱਟੜਪੱਥ ਨਾਲ ਨਿਪਟਣ ਦੇ ਨਾਂ 'ਤੇ ਉਈਗਰ ਮੁਸਲਮਾਨਾਂ ਨੂੰ ਹਿਰਾਸਤ ਕੈਂਪਾਂ 'ਚ ਕੈਦ ਕੀਤਾ ਹੋਇਆ ਹੈ। ਉਸ ਨੇ ਪਾਕਿਸਤਾਨੀ ਵਪਾਰੀਆਂ ਦੀਆਂ ਉਈਗਰ ਪਤਨੀਆਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕਾਰੋਬਾਰੀਆਂ ਨੇ ਹਿਰਾਸਤ ਕੇਂਦਰਾਂ 'ਚ 'ਤਸੀਹਿਆਂ' ਦੀ ਰੂਬ ਕੰਬਾਉਣ ਵਾਲੀ ਕਹਾਣੀ ਦੱਸੀ।
ਚੀਨ ਦੇ ਸ਼ਿਨਜਿਆਂਗ ਸੂਬੇ ਦੀਆਂ 40 ਔਰਤਾਂ ਨੇ ਗੁਆਂਢੀ ਪਾਕਿਸਤਾਨ ਦੇ ਵਪਾਰੀਆਂ ਨਾਲ ਵਿਆਹ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਉਹ ਉਨ੍ਹਾਂ 10 ਲੱਖ ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਹਿਰਾਸਤ ਕੈਂਪਾਂ 'ਚ ਰੱਖਿਆ ਗਿਆ ਹੈ। ਚੀਨੀ ਅਧਿਕਾਰੀ ਇਨ੍ਹਾਂ ਨੂੰ ਵਪਾਰਕ ਸਿਖਲਾਈ ਕੇਂਦਰ ਦੱਸਦੇ ਹਨ। ਵਪਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਪਤਨੀਆਂ ਨੂੰ ਕੈਂਪਾਂ 'ਚ ਅਜਿਹੇ ਕੰਮ ਕਰਵਾਏ ਗਏ ਜੋ ਕਿ ਇਸਲਾਮ 'ਚ ਹਰਾਮ ਹਨ। ਉਨ੍ਹਾਂ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ। ਹਾਲ 'ਚ ਸ਼ਿਨਜਿਆਂਗ ਸੂਬੇ 'ਚ ਆਪਣੀ ਪਤਨੀ ਨੂੰ ਮਿਲਣ ਵਾਲੇ ਇਕ ਵਪਾਰੀ ਨੇ ਆਪਣਾ ਨਾਮ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਰ ਦਾ ਮਾਸ ਖਵਾਇਆ ਗਿਆ, ਸ਼ਰਾਬ ਪਿਲਾਈ ਗਈ ਤੇ ਇਹ ਚੀਜ਼ਾਂ ਉਨ੍ਹਾਂ ਨੂੰ ਹੁਣ ਵੀ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਨੂੰ ਅਧਿਕਾਰੀਆਂ ਨੂੰ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਕਰਨਾ ਪੈਂਦਾ ਕਿ ਉਹ ਹੁਣ ਕੱਟੜਪੰਥੀ ਵਿਚਾਰ ਨਹੀਂ ਰੱਖਦੀਆਂ।
ਵਪਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਨਮਾਜ਼ ਤੇ ਕੁਰਾਨ ਪੜਨਾ ਛੱਡ ਦਿੱਤਾ। ਉਨ੍ਹਾਂ ਦੀ ਪਤਨੀ ਆਪਣੇ ਮਾਤਾ-ਪਿਤਾ ਦੇ ਨਾਲ ਰਹਿ ਰਹੀ ਹੈ। ਕੁਝ ਵਪਾਰੀ ਮਹੀਨਿਆਂ ਲਈ ਆਪਣੀਆਂ ਪਤਨੀਆਂ ਨੂੰ ਆਪਣੇ ਵਤਨ ਲਿਆਂਉਂਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਪਤਨੀਆਂ ਨੂੰ ਕੈਂਪਾਂ 'ਚ ਇਸ ਲਈ ਲਿਜਾਇਆ ਗਿਆ ਕਿਉਂਕਿ ਉਨ੍ਹਾਂ ਦਾ ਸਬੰਧ ਪਾਕਿਸਤਾਨ ਨਾਲ ਹੈ ਜੋ ਇਸਲਾਮੀ ਗਣਰਾਜ ਹੈ। ਉਈਗਰ ਸਣੇ ਮੁਸਲਮਾਨਾਂ 'ਤੇ ਸੁਰੱਖਿਆ ਕਾਰਵਾਈ ਦੇ ਤਹਿਤ ਉਨ੍ਹਾਂ ਨੂੰ ਹਿਰਾਸਤ ਕੇਂਦਰਾਂ 'ਚ ਰੱਖਿਆ ਗਿਆ ਹੈ।
ਅੰਤਰਰਾਸ਼ਟਰੀ ਭਾਈਚਾਰਾ ਲਗਾਤਾਰ ਇਸ ਦੀ ਨਿੰਦਾ ਕਰ ਰਿਹਾ ਹੈ। ਚੀਨ ਪਾਕਿਸਤਾਨ ਦੇ ਨਾਲ ਆਪਣੇ ਆਰਥਿਕ ਸਬੰਧਾਂ ਨੂੰ ਵਿਸਥਾਰ ਦੇ ਰਿਹਾ ਹੈ। ਲਿਹਾਜ਼ਾ ਅਧਿਕਾਰੀਆਂ ਨੇ ਦੋ ਮਹੀਨੇ ਪਹਿਲਾਂ ਔਰਤਾਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਗਿਲਗਿਤ-ਬਾਲਟੀਸਤਾਨ ਸਰਕਾਰ ਦੇ ਬੁਲਾਰੇ ਫੈਜ਼ ਉੱਲਾ ਫਿਰਾਕ ਨੇ ਪੁਸ਼ਟੀ ਕੀਤੀ ਹੈ ਕਿ ਜ਼ਿਆਦਾਤਰ ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਇਸ ਖੇਤਰ ਦੀ ਸਰਹੱਦ ਸ਼ਿਨਜਿਆਂਗ ਨਾਲ ਲੱਗਦੀ ਹੈ।
ਅਜ਼ਹਰ ਮੁੱਦੇ 'ਤੇ ਚੀਨ ਨੂੰ ਸਹੀ ਹੱਲ ਦਾ ਭਰੋਸਾ
NEXT STORY