ਬੀਜਿੰਗ (ਏਪੀ): ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਯੂਕ੍ਰੇਨ ਖ਼ਿਲਾਫ਼ ਰੂਸ ਦੀ ਜੰਗ 'ਤੇ ਆਪਣੇ ਦੇਸ਼ ਦੇ ਰੁਖ਼ ਦਾ ਬਚਾਅ ਕੀਤਾ। ਉਨ੍ਹਾਂ ਸੰਕੇਤ ਦਿੱਤਾ ਕਿ ਆਉਣ ਵਾਲੇ ਸਾਲ ਵਿੱਚ ਮਾਸਕੋ ਨਾਲ ਬੀਜਿੰਗ ਦੇ ਦੁਵੱਲੇ ਸਬੰਧ ਹੋਰ ਡੂੰਘੇ ਹੋਣਗੇ। ਵੀਡੀਓ ਕਾਨਫਰੰਸਿੰਗ ਰਾਹੀਂ ਬੀਜਿੰਗ 'ਚ ਇਕ ਸੰਮੇਲਨ 'ਚ ਹਿੱਸਾ ਲੈਣ ਵਾਲੇ ਵਾਂਗ ਨੇ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ (ਅਮਰੀਕਾ ਅਤੇ ਚੀਨ) ਵਿਚਾਲੇ ਵਿਗੜ ਰਹੇ ਸਬੰਧਾਂ ਲਈ ਅਮਰੀਕਾ 'ਤੇ ਦੋਸ਼ ਲਗਾਇਆ। ਉਸ ਨੇ ਕਿਹਾ ਕਿ ਚੀਨ "ਅਮਰੀਕਾ ਦੀ ਨੁਕਸਦਾਰ ਚੀਨ ਨੀਤੀ ਨੂੰ ਮਜ਼ਬੂਤੀ ਨਾਲ ਰੱਦ ਕਰਦਾ ਹੈ"।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ ਮੂਲ ਦੀ ਵਿਗਿਆਨੀ ਆਸਟ੍ਰੇਲੀਆ 'ਚ STEM ਮਾਹਿਰ ਪੈਨਲ 'ਚ ਸ਼ਾਮਲ
ਉਸ ਨੇ ਅਮਰੀਕਾ 'ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਚੀਨ ਵਲੋਂ ਯੂਕ੍ਰੇਨ 'ਤੇ ਹਮਲੇ ਦੀ ਨਿੰਦਾ ਕਰਨ ਅਤੇ ਰੂਸ 'ਤੇ ਪਾਬੰਦੀਆਂ ਲਗਾਉਣ ਵਿਚ ਦੂਜੇ ਦੇਸ਼ਾਂ ਦਾ ਸਾਥ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਪੱਛਮ ਨਾਲ ਬੀਜਿੰਗ ਦੇ ਸਬੰਧ ਹੋਰ ਤਣਾਅਪੂਰਨ ਹੋ ਗਏ ਹਨ। ਵੈਂਗ ਨੇ ਕਿਹਾ ਕਿ ਚੀਨ ਰੂਸ ਨਾਲ "ਆਪਸੀ ਭਰੋਸੇ 'ਤੇ ਆਧਾਰਿਤ ਰਣਨੀਤਕ ਅਤੇ ਲਾਭਕਾਰੀ ਸਹਿਯੋਗ ਨੂੰ ਹੋਰ ਡੂੰਘਾ ਕਰੇਗਾ।" ਇੱਕ ਅਧਿਕਾਰਤ ਤੌਰ 'ਤੇ ਜਾਰੀ ਕੀਤੇ ਗਏ ਭਾਸ਼ਣ ਦੇ ਅਨੁਸਾਰ ਅਸੀਂ ਯੂਕ੍ਰੇਨ ਸੰਕਟ ਦੇ ਸਬੰਧ ਵਿੱਚ ਨਿਰਪੱਖਤਾ ਦੇ ਬੁਨਿਆਦੀ ਸਿਧਾਂਤਾਂ ਦਾ ਪਾਲਣ ਕੀਤਾ ਹੈ। ਅਸੀਂ ਆਪਣੇ ਸਿਧਾਂਤਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਨਾ ਹੀ ਕੋਈ ਪੱਖ ਲਿਆ ਹੈ ਅਤੇ ਨਾ ਹੀ ਅਸੀਂ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਤਾਲਿਬਾਨ ਨੇ NGO 'ਚ ਮਹਿਲਾ ਕਰਮਚਾਰੀਆਂ ਦੇ ਕੰਮ ਕਰਨ 'ਤੇ ਲਗਾਈ ਪਾਬੰਦੀ, ਅਮਰੀਕਾ ਨੇ ਕੀਤੀ ਨਿੰਦਾ
ਬ੍ਰਿਟੇਨ ਦੇ ਪੱਬ 'ਚ ਵਿਅਕਤੀ ਨੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਔਰਤ ਦੀ ਮੌਤ ਤੇ ਕਈ ਲੋਕ ਜ਼ਖ਼ਮੀ
NEXT STORY