ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਚੀਨ ਦੀ ਯਾਤਰਾ 'ਤੇ ਗਏ ਹੋਏ ਹਨ। ਉਨ੍ਹਾਂ ਵਲੋਂ ਲਏ ਗਏ ਫੈਸਲੇ ਅਤੇ ਬੈਠਕਾਂ ਪ੍ਰਤੀ ਲੋਕਾਂ ਦੀ ਰੁਚੀ ਦੇਖੀ ਜਾ ਰਹੀ ਹੈ ਪਰ ਟਰੰਪ ਦੀ ਦੋਹਤੀ ਦੀ ਇਕ ਵੀਡੀਓ ਨੇ ਤਾਂ ਸਾਰੇ ਚੀਨ ਦਾ ਮੀਡੀਆ ਘੇਰ ਲਿਆ ਹੈ। ਹਰ ਚੀਨੀ ਇਸ ਵੀਡੀਓ ਨੂੰ ਦੇਖਣ ਲਈ ਉਤਸੁਕ ਹੈ ਕਿਉਂਕਿ ਇਵਾਂਕਾ ਟਰੰਪ ਦੀ ਧੀ ਅਰਾਬੇਲੀ ਕੁਸ਼ਨੇਰ ਨੇ ਚੀਨੀ ਸੱਭਿਆਚਾਰਕ ਗੀਤ ਗਾ ਕੇ ਚੀਨੀ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਵੀਡੀਓ ਦੀ ਸ਼ੁਰੂਆਤ 'ਚ ਉਸ ਨੇ ਚੀਨੀ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਗਰੈਂਡਪਾ ਤੇ ਗਰੈਂਡਮਾ ਕਹਿ ਕੇ ਸੰਬੋਧਤ ਕੀਤਾ ਤੇ ਫਿਰ ਉੱਥੋਂ ਦਾ ਮਸ਼ਹੂਰ ਗੀਤ ਗਾਇਆ। ਜਿਵੇਂ ਹੀ ਚੀਨ ਦੀ ਸਰਕਾਰੀ ਖਬਰ ਏਜੰਸੀ ਨੇ ਇਸ ਵੀਡੀਓ ਨੂੰ ਸਾਂਝੀ ਕੀਤਾ, ਸੋਸ਼ਲ ਮੀਡੀਆ 'ਤੇ ਲੋਕਾਂ ਦੇ ਕੁਮੈਂਟਾਂ ਦਾ ਹੜ੍ਹ ਆ ਗਿਆ।
ਅਸਲ 'ਚ ਇਵਾਂਕਾ ਟਰੰਪ ਪਹਿਲਾਂ ਵੀ ਆਪਣੀ ਧੀ ਦੀਆਂ ਅਜਿਹੀਆਂ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸ 'ਚ ਉਹ ਚੀਨੀ ਭਾਸ਼ਾ ਬਹੁਤ ਵਧੀਆ ਬੋਲਦੀ ਹੈ। ਇਵਾਂਕਾ ਦਾ ਕਹਿਣਾ ਹੈ ਕਿ ਉਸਨੇ ਜਿਸ ਨੈਨੀ ਨੂੰ ਬੱਚਿਆਂ ਲਈ ਰੱਖਿਆ ਹੈ, ਉਹ ਚੀਨੀ ਭਾਸ਼ਾ ਬੋਲਦੀ ਹੈ ਤੇ ਉਸ ਨੇ ਹੀ ਉਸ ਦੀ ਧੀ ਨੂੰ ਚੀਨੀ ਭਾਸ਼ਾ ਦੇ ਸੱਭਿਆਚਾਰਕ ਗੀਤ ਸਿਖਾਏ ਹਨ। 6 ਸਾਲਾ ਅਰਾਬੇਲੀ ਦੇ ਮੂੰਹੋਂ ਇੰਨਾ ਪਿਆਰਾ ਗੀਤ ਸੁਣ ਕੇ ਚੀਨੀ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਬਹੁਤ ਖੁਸ਼ ਹੋਏ। ਸੋਸ਼ਲ ਮੀਡੀਆ 'ਤੇ ਬੱਚੀ ਦੀ ਵੀਡੀਓ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸਕੂਲ 'ਚ ਖੇਡਦੇ ਬੱਚੇ 'ਤੇ ਡਿੱਗੀ ਟਹਿਣੀ, ਹਾਲਤ ਗੰਭੀਰ
NEXT STORY