ਲੰਡਨ (ਏਜੰਸੀ)- ਕ੍ਰਿਸਮਸ ਮੌਕੇ ਜਸ਼ਨ ਪੂਰੀ ਦੁਨੀਆ ਵਿਚ ਸ਼ੁਰੂ ਹੋ ਚੁੱਕਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਕ੍ਰਿਸਮਸ ਦੀਆਂ ਤਿਆਰੀਆਂ ਪੂਰਾ ਇਕ ਹਫਤਾ ਤੱਕ ਚੱਲਦੀਆਂ ਰਹਿੰਦੀਆਂ ਹਨ ਅਤੇ ਹੁਣ ਇਸ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ। 25 ਦਸੰਬਰ ਦੇ ਦਿਨ ਲੋਕ ਪ੍ਰਭੂ ਯਿਸੂ ਦੇ ਜਨਮ ਦਿਵਸ ਨੂੰ ਮਨਾਉਂਦੇ ਹਨ। ਇਸ ਮੌਕੇ ਦੇਸ਼ ਅਤੇ ਪੂਰੀ ਦੁਨੀਆ ਵਿਚ ਲੋਕ ਕ੍ਰਿਸਮਸ ਟ੍ਰੀ ਸਜਾ ਕੇ ਆਪਣੇ ਦੋਸਤਾਂ ਨੂੰ ਤੌਹਫੇ ਵੰਡਦੇ ਹਨ। ਖਾਸ ਕਰਕੇ ਸਾਂਤਾ ਦੇ ਰੂਪ ਵਿਚ ਲੋਕ ਇਕ ਦੂਜੇ ਨੂੰ ਗਿਫਟ ਦੇ ਕੇ ਮੈਰੀ ਕ੍ਰਿਸਮਸ ਆਖਦੇ ਹਨ।
ਈਸਾਈ ਸਮਾਜ ਦੇ ਲੋਕ ਕਰਦੇ ਹਨ ਸ਼ਾਪਿੰਗ
ਬਾਜ਼ਾਰਾਂ ਵਿਚ ਰੌਣਕ ਹੁੰਦੀ ਹੈ ਅਤੇ ਈਸਾਈ ਸਮਾਜ ਦੇ ਲੋਕ ਖੂਬ ਸ਼ਾਪਿੰਗ ਕਰਦੇ ਹਨ। ਕ੍ਰਿਸਮਸ ਦੇ ਨਾਲ ਹੀ ਕਈ ਹੋਰ ਤਿਓਹਾਰ ਅਤੇ ਨਵੇਂ ਸਾਲ ਦੇ ਜਸ਼ਨ ਦੀ ਵਜ੍ਹਾ ਨਾਲ ਲੋਕਾਂ ਵਿਚ ਖੁਸ਼ੀ ਅਤੇ ਉਤਸ਼ਾਹ ਸਿਖਰ 'ਤੇ ਹੁੰਦਾ ਹੈ ਪਰ ਕਈ ਦੇਸ਼ ਅਜਿਹੇ ਵੀ ਹਨ, ਜਿਥੇ ਨਾ ਤਾਂ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾਂਦਾ ਹੈ ਅਤੇ ਨਾ ਹੀ ਇਸ ਦਿਨ ਜਨਤਕ ਛੁੱਟੀ ਹੁੰਦੀ ਹੈ। ਜਿਵੇਂ ਕਿ ਅਫਗਾਨਿਸਤਾਨ, ਅਲਜੀਰੀਆ, ਭੂਟਾਨ, ਲੀਬੀਆ, ਮੌਰੀਤਾਨੀਆ, ਉੱਤਰ ਕੋਰੀਆ, ਸਹਰਾਵੀ ਅਰਬ, ਡੈਮੋਕ੍ਰੇਟਿਕ ਰੀਪਬਲਿਕ, ਸਾਊਦੀ ਅਰਬ, ਸੋਮਾਲੀਆ, ਤਜ਼ਾਕਿਸਤਾਨ, ਟਿਊਨੀਸ਼ੀਆ, ਤੁਰਕਮੇਨਿਸਤਾਨ ਅਤੇ ਯਮਨ ਵਿਚ ਨਾ ਤਾਂ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾਂਦਾ ਹੈ ਅਤੇ ਨਾ ਹੀ ਇਨ੍ਹਾਂ ਦੇਸ਼ਾਂ ਵਿਚ ਜਨਤਕ ਛੁੱਟੀ ਹੁੰਦੀ ਹੈ।
ਕ੍ਰਿਸਮਸ ਤਾਂ ਮਨਾਉਂਦੇ ਹਨ, ਪਰ ਛੁੱਟੀ ਨਹੀਂ ਹੁੰਦੀ
ਹਾਲਾਂਕਿ ਦੁਨੀਆ ਦੇ ਕੁਝ ਦੇਸ਼ ਅਜਿਹੇ ਹਨ, ਜਿਥੇ ਕ੍ਰਿਸਮਸ ਤਾਂ ਮਨਾਇਆ ਜਾਂਦਾ ਹੈ, ਪਰ ਜਨਤਕ ਛੁੱਟੀ ਨਹੀਂ ਹੁੰਦੀ। ਇਨ੍ਹਾਂ ਦੇਸ਼ਾਂ ਵਿਚ ਅਜਰਬੇਜਾਨ, ਬਹਿਰੀਨ, ਕੰਬੋਡੀਆ, ਚੀਨ, ਕੋਮੋਰੋਸ, ਈਰਾਨ, ਜਾਪਾਨ, ਕੁਵੈਤ, ਲਾਓਸ, ਮਾਲਦੀਵ, ਮੰਗੋਲੀਆ, ਮੋਰੱਕੋ, ਓਮਾਨ, ਪਾਕਿਸਤਾਨ, ਕਤਰ, ਥਾਈਲੈਂਡ, ਤੁਰਕੀ, ਉਜਬੇਕਿਸਤਾਨ, ਯੂ.ਏ.ਈ. ਅਤੇ ਵੀਅਤਨਾਮ ਸ਼ਾਮਲ ਹਨ। ਇਥੋਂ ਦੇ ਬਾਜ਼ਾਰਾਂ ਵਿਚ ਕ੍ਰਿਸਮਸ ਦੀ ਧੂਮ ਨਜ਼ਰ ਆਉਂਦੀ ਹੈ। ਲੋਕ ਵੀ ਕ੍ਰਿਸਮਸ ਦੇ ਤਿਓਹਾਰ ਵਿਚ ਸ਼ਾਮਲ ਹੁੰਦੇ ਹਨ ਪਰ ਜਨਤਕ ਛੁੱਟੀ ਨਹੀਂ ਹੁੰਦੀ।
ਕ੍ਰਿਸਮਸ ਮੌਕੇ ਕੈਨੇਡਾ ਦੀ ਇਸ ਔਰਤ ਨੂੰ Gift 'ਚ ਮਿਲੀ ਨਵੀਂ ਜ਼ਿੰਦਗੀ
NEXT STORY