ਟੋਰਾਂਟੋ - ਕ੍ਰਿਸਮਸ 'ਤੇ ਹਰ ਇਕ ਨੂੰ ਕਿਸੇ ਨਾ ਕਿਸੇ ਕੋਲੋਂ ਕੋਈ ਨਾ ਕੋਈ ਤੋਹਫਾ ਜ਼ਰੂਰ ਮਿਲਦਾ ਹੈ। ਪਰ ਇਸ ਕ੍ਰਿਸਮਸ 'ਤੇ ਸਭ ਤੋਂ ਮਹਿੰਗਾ ਅਤੇ ਨਵੀਂ ਜ਼ਿੰਦਗੀ ਦੀ ਤੋਹਫਾ ਨਿਊ ਬਰਨਸਵਿਕ ਦੀ ਮਹਿਲਾ ਨੂੰ ਮਿਲਿਆ ਹੈ। ਇਸ ਮਹਿਲਾ ਦਾ ਨਾਂ ਮੇਗਹਨ ਪਾਲਮਰ ਹੈ, ਜਿਹੜੀ ਕਿ ਪਿਛਲੇ ਇਕ ਸਾਲ ਤੋਂ ਆਪਣੇ 2 ਫੇਫੜਿਆਂ ਦੀ ਟ੍ਰਾਂਸਪਲਾਂਟ ਦੀ ਉਡੀਕ 'ਚ ਸੀ ਅਤੇ ਉਸ ਨੂੰ 3 ਹਫਤੇ ਪਹਿਲਾਂ ਟ੍ਰਾਂਸਪਲਾਂਟ ਕਰਾਉਣ ਲਈ ਡਾਕਟਰ ਦੀ ਕਾਲ ਆਈ। ਜਿਸ ਤੋਂ ਬਾਅਦ ਉਸ ਦੇ ਫੇਫੜਿਆਂ ਦਾ ਟ੍ਰਾਂਸਪਲਾਂਟ ਟੋਰਾਂਟੋ ਜਨਰਲ ਹਸਪਤਾਲ 'ਚ ਕੀਤਾ ਗਿਆ।
ਦੱਸ ਦਈਏ ਕਿ ਪਾਲਮਰ ਵੁੱਡਸਟੋਕ 'ਚ ਇਕ ਸ਼ੋਸਲ ਵਰਕਰ ਹੈ। ਟ੍ਰਾਂਸਪਲਾਂਟ ਸਫਲ ਹੋਣ ਤੋਂ ਕੁਝ ਦਿਨਾਂ ਬਾਅਦ ਉਸ ਦੀ ਇਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ। ਜਿਸ 'ਚ ਉਹ ਆਖ ਰਹੀ ਹੈ ਕਿ ਹੁਣ ਉਹ ਬਹੁਤ ਚੰਗਾ ਮਹਿਸੂਸ ਕਰ ਰਹੀ ਹੈ ਅਤੇ ਟ੍ਰਾਂਸਪਲਾਂਟ ਹੋਣ ਕਾਰਨ ਮੈਂ ਅਜੇ ਵੀ ਦਰਦ 'ਚ ਹਾਂ। ਡਾਕਟਰਾਂ ਨੇ ਟ੍ਰਾਂਸਪਲਾਂਟ ਕਰਨ ਲਈ ਮੇਰੇ ਸਰੀਰ ਦੇ ਅੱਧੇ ਹਿੱਸੇ ਨੂੰ ਵੱਢ ਦਿੱਤਾ। ਵੀਡੀਓ 'ਚ ਪਾਲਮਰ ਦੱਸਦੀ ਹੈ ਕਿ ਮੈਂ ਉਨ੍ਹਾਂ ਨੂੰ ਕਦੇ ਨਹੀਂ ਭੁੱਲ ਸਕਦੀ, ਜਿਨ੍ਹਾਂ ਨੇ ਮੇਰਾ ਇਲਾਜ ਕੀਤਾ ਅਤੇ ਸਭ ਤੋਂ ਜ਼ਿਆਦਾ ਧੰਨਵਾਦ ਉਨ੍ਹਾਂ ਲੋਕਾਂ ਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਆਪਣੇ ਇਹ ਅੰਗ ਦਾਨ ਕੀਤੇ। ਉਨ੍ਹਾਂ ਮਹਾਨ ਲੋਕਾਂ ਕਰਕੇ ਹੀ ਮੈਂ ਹੁਣ ਦੁਬਾਰਾ ਜਿਉਣ ਦਾ ਸੁਪਨਾ ਦੇਖ ਰਹੀ ਹੈ।
ਬ੍ਰੈਸਟ ਕੈਂਸਰ : ਕੀਮੋ ਥੈਰੇਪੀ ’ਚ ਵਿਟਾਮਿਨ ਸਪਲੀਮੈਂਟ ਲੈਣ ਨਾਲ ਵੱਧ ਜਾਂਦਾ ਹੈ ਮੌਤ ਦਾ ਖਤਰਾ
NEXT STORY