ਕਾਬੁਲ (ਵਾਰਤਾ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਕਾਬੁਲ ਵਿਚ ਬਾਲਣ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੀਮਤਾਂ ਦੇ ਇਸ ਵਾਧੇ ਨਾਲ ਸਥਾਨਕ ਵਸਨੀਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਲੋ ਨਿਊਜ਼ ਨੂੰ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ ਗੈਸ ਵਿਚ 15 ਅਫਗਾਨੀ ਮੁਦਰਾ ਪ੍ਰਤੀ ਕਿਲੋਗ੍ਰਾਮ ਅਤੇ ਤੇਲ ਵਿਚ ਚਾਰ ਅਫਗਾਨੀ ਮੁਦਰਾ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਸਥਾਨਕ ਵਸਨੀਕਾਂ ਨੇ ਅਧਿਕਾਰੀਆਂ ਤੋਂ ਬਾਲਣ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਅਪੀਲ ਕੀਤੀ ਹੈ।
ਉਹਨਾਂ ਨੇ ਦੱਸਿਆ ਕਿ ਇਸ ਸਮੇਂ ਕਾਬੁਲ ਵਿਚ ਇਕ ਕਿਲੋਗ੍ਰਾਮ ਗੈਸ ਦੀ ਕੀਮਤ 75 ਅਫਗਾਨੀ ਮੁਦਰਾ ਹੈ। ਕਾਬੁਲ ਵਸਨੀਕ ਅਬਦੁੱਲ ਕਿਊਮ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਜਿਹੜਾ ਵਿਅਕਤੀ ਰੋਜ਼ ਕੰਮ ਕਰ ਕੇ ਥੋੜ੍ਵਾ ਬਹੁਤ ਕਮਾਉਂਦਾ ਹੈ, ਉਹ ਇਕ ਕਿਲੋ ਗੈਸ ਕਿਵੇਂ ਖਰੀਦ ਸਕਦਾ ਹੈ। ਫਿਲਹਾਲ ਕੰਮ ਨਹੀਂ ਹੈ ਅਤੇ ਕੀਮਤਾਂ ਵੱਧ ਰਹੀਆਂ ਹਨ। ਇਕ ਦੁਕਾਨਦਾਰ ਮੀਰਵਾਈਜ਼ ਨੇ ਦੱਸਿਆ ਕਿ ਅਸੀਂ 65 ਅਫਗਾਨੀ ਮੁਦਰਾ ਵਿਚ ਪ੍ਰਤੀ ਕਿਲੋਗ੍ਰਾਮ ਗੈਸ ਖਰੀਦ ਕੇ 75 ਅਫਗਾਨੀ ਮੁਦਰਾ ਵਿਚ ਵੇਚ ਰਹੇ ਹਾਂ। ਇਸ ਵਿਚਕਾਰ ਗੱਡੀਆਂ ਚਲਾਉਣ ਵਾਲੇ ਵੀ ਤੇਲ ਦੀ ਕੀਮਤ ਵਧਣ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਖ਼ੌਫ, ਲੁਕਣ ਲਈ ਮਜਬੂਰ ਅਮਰੀਕੀ ਨਾਗਰਿਕ ਅਤੇ ਗ੍ਰੀਨ ਕਾਰਡ ਧਾਰਕ ਲੋਕ
ਇਕ ਟੈਕਸੀ ਡਰਾਈਵਰ ਅਬਦੁੱਲ ਹਾਦੀ ਨੇ ਦੱਸਿਆ ਕਿ ਪੰਜ ਲੀਟਰ ਤੇਲ 320 ਤੋਂ 330 ਅਫਗਾਨੀ ਮੁਦਰਾ ਵਿਚ ਖਰੀਦਣਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਆਰਥਿਕ ਹਾਲਾਤ ਚੰਗੇ ਨਹੀਂ ਹਨ। ਨਾਗਰਿਕਾਂ ਨੂੰ ਜ਼ਿਆਦਾ ਭੁਗਤਾਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਸਰਕਾਰ ਤੋਂ ਕੰਪਨੀਆਂ ਅਤੇ ਬਾਲਣ ਆਯਾਤ ਕਰਨ ਵਾਲਿਆਂ ਦੀ ਮਨਮਾਨੀ ਰੋਕਣ ਦੀ ਅਪੀਲ ਕਰ ਰਹੇ ਹਨ।
ਹੈਰਾਨੀਜਨਕ: ਨਹਾਉਂਦੇ ਸਮੇਂ ਅਚਾਨਕ ਅੱਗ ਦੇ ਗੋਲੇ ’ਚ ਬਦਲਿਆ 4 ਸਾਲਾ ਮਾਸੂਮ
NEXT STORY