ਕੰਸਾਸ— ਅਮਰੀਕਾ 'ਚ ਇਕ ਪ੍ਰੇਮ ਕਹਾਣੀ ਦਾ ਅਜਿਹਾ ਹਸ਼ਰ ਦੇਖਣ ਨੂੰ ਮਿਲਿਆ ਹੈ ਕਿ ਜਿਸ ਨੂੰ ਦੇਖ ਹਰ ਇਕ ਦਾ ਦਿਲ ਦਹਿਲ ਗਿਆ ਹੈ। ਕੰਸਾਸ 'ਚ ਰਹਿ ਰਹੇ 39 ਸਾਲਾ ਆਸਟਨ ਅਤੇ 19 ਸਾਲਾ ਰੇਬੇਕਾ ਬੋਮਾ ਦਾ ਵਿਆਹ ਸ਼ੁੱਕਰਵਾਰ ਸ਼ਾਮ ਨੂੰ ਹੋਇਆ ਸੀ। ਸ਼ਨੀਵਾਰ ਸਵੇਰੇ ਉਹ ਲਾਂਗ ਡਰਾਈਵ 'ਤੇ ਨਿਕਲ ਗਏ। ਪਰਿਵਾਰ ਨੇ ਖੁਸ਼ੀ ਨਾਲ ਉਨ੍ਹਾਂ ਨੂੰ ਘੁੰਮ ਕੇ ਆਉਣ ਲਈ ਭੇਜਿਆ ਪਰ ਉਹ ਨਹੀਂ ਜਾਣਦੇ ਸਨ ਕਿ ਇਹ ਉਨ੍ਹਾਂ ਦੀ ਪਰਿਵਾਰ ਨਾਲ ਆਖਰੀ ਮਿਲਣੀ ਸੀ।
ਲਾਂਗ ਡਰਾਈਵ 'ਤੇ ਜਾ ਰਹੇ ਇਸ ਜੋੜੇ ਦੀ ਕਾਰ ਦਰਖਤ ਨਾਲ ਜਾ ਟਕਰਾਈ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਸੜਕ ਤੋਂ ਲੰਘ ਰਹੇ ਇਕ ਵਿਅਕਤੀ ਦੀ ਨਜ਼ਰ ਉਨ੍ਹਾਂ 'ਤੇ ਪਈ। ਉਸ ਨੇ ਇਸ ਜੋੜੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਪਰ ਇਹ ਇੰਨੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ ਕਿ ਦੋਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਗਿਆ। ਬੋਮਾ ਦੀ ਮਾਂ ਨੇ ਕਿਹਾ ਕਿ ਉਹ ਇਸ ਵਿਆਹ ਤੋਂ ਬਹੁਤ ਖੁਸ਼ ਸੀ ਅਤੇ ਅਜੇ ਉਸ ਨੇ ਉਨ੍ਹਾਂ ਦੀਆਂ ਤਸਵੀਰਾਂ ਫੇਸਬੁੱਕ 'ਤੇ ਸਾਂਝੀਆਂ ਹੀ ਕੀਤੀਆਂ ਸਨ ਕਿ ਕੁੱਝ ਘੰਟਿਆਂ ਮਗਰੋਂ ਇਹ ਮਨਹੂਸ ਖਬਰ ਮਿਲੀ।
ਰੇਲਵੇ ਟ੍ਰੈਕ 'ਤੇ ਖੜ੍ਹੀ ਸੀ ਬੋਲੀ ਔਰਤ, ਪਿੱਛੋ ਮੌਤ ਬਣ ਕੇ ਆ ਰਹੀ ਸੀ ਟ੍ਰੇਨ, ਫਿਰ.....
NEXT STORY