ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਵਿਸ਼ਵ ਕਬੱਡੀ ਨੇ ਕੱਲ੍ਹ ਆਪਣੀ ਕਾਰਜਕਾਰੀ ਕਮੇਟੀ ਦੀ ਬੈਠਕ ਵਿੱਚ ਕਰਨਲ ਜੋਨ ਐਂਥਨੀ ਜੈਕਸਨ ਨੂੰ ਵਿਸ਼ਵ ਕਬੱਡੀ ਦਾ ਉਪ ਪ੍ਰਧਾਨ ਨਿਯੁਕਤ ਕਰਨ ਦੀ ਪੁਸ਼ਟੀ ਕੀਤੀ ਹੈ। ਕਾਰਜਕਾਰੀ ਸੰਸਥਾ ਵੱਲੋਂ ਲਏ ਫੈਸਲਿਆਂ ਵਿੱਚ ਕਰਨਲ ਜੋਨ ਐਂਥਨੀ ਮਹੱਤਵਪੂਰਨ ਫੈਸਲਿਆਂ ਵਿਚੋਂ ਇਕ ਸੀ। ਕਰਨਲ ਜੌਨ ਦੀ ਨਿਯੁਕਤੀ ਤੇ ਸਰਬਸੰਮਤੀ ਨਾਲ ਸਹਿਮਤੀ ਦਿੱਤੀ ਗਈ ਹੈ।

ਕਬੱਡੀ ਯੂਰਪ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਦੇ ਵਿਸ਼ਵ ਕਬੱਡੀ ਪ੍ਰਧਾਨ ਦੇ ਅਹੁਦੇ ਤੋਂ ਬਾਅਦ ਸਾਲ 2018 ਦੇ ਅਖੀਰ ਵਿਚ ਖਾਲੀ ਪਈ ਅਸਾਮੀ ਨੂੰ ਭਰਨ ਲਈ ਸਰਬਸੰਮਤੀ ਨਾਲ ਸਹਿਮਤੀ ਦਿੱਤੀ ਗਈ। ਵਿਸ਼ਵ ਕਬੱਡੀ ਕਾਨੂੰਨਾਂ ਤਹਿਤ ਸੰਸਥਾ ਦੇ ਸਾਰੇ ਖੇਤਰੀ ਮੁਖੀ ਆਪਣੇ-ਆਪ ਵਿਸ਼ਵ ਸੰਗਠਨ ਦੇ ਉਪ-ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹਨ। ਕਰਨਲ ਜੈਕਸਨ ਕਬੱਡੀ ਯੂਰਪ ਦੇ ਹੁਣ ਮੌਜੂਦਾ ਉਪ ਪ੍ਰਧਾਨ ਹਨ। ਵਿਸ਼ਵ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਨੇ ਕਿਹਾ ਕਿ ਕਰਨਲ ਜੌਨ ਦੀ ਨਿਯੁਕਤੀ ਕਾਰਜਕਾਰੀ ਕਮੇਟੀ ਨੂੰ ਏਸ਼ੀਆ ਤੋਂ ਬਾਹਰ ਦੀ ਖੇਡ ਨੂੰ ਹਰਮਨ-ਪਿਆਰਾ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ‘ਤੇ ਅਮਲ ਕਰਨ ਲਈ ਹੋਰ ਤਾਕਤ ਵਧਾਏਗੀ।
ਬ੍ਰਾਜ਼ੀਲ 'ਚ ਕੋਰੋਨਾ ਨੇ ਲਈਆਂ 10 ਹਜ਼ਾਰ ਜਾਨਾਂ ਪਰ ਨਜ਼ਾਰੇ ਲੈਂਦੇ ਦਿਸੇ ਰਾਸ਼ਟਰਪਤੀ
NEXT STORY