ਵਾਸ਼ਿੰਗਟਨ— ਅਮਰੀਕਾ ਦੇ ਨਿਆਂ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2016 ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਟਰੰਪ ਦੇ ਫੋਨ ਟੈਪ ਕੀਤੇ ਸਨ। ਮੰਤਰਾਲੇ ਨੇ ਸਰਕਾਰੀ ਨਿਗਰਾਨ ਸੰਸਥਾ 'ਅਮਰੀਕਨ ਓਬਰਸਾਈਟ' ਦੀ ਸੂਚਨਾ ਦੀ ਆਜ਼ਾਦੀ ਸੰਬੰਧੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਆਪਣਾ ਜਵਾਬ ਦਿੰਦੇ ਹੋਏ ਕਿਹਾ,''ਐੱਫ. ਬੀ. ਆਈ. ਅਤੇ ਰਾਸ਼ਟਰੀ ਸੁਰੱਖਿਆ ਡਿਵੀਜਨ (ਐੱਨ. ਸੀ. ਡੀ.) ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 4 ਮਾਰਚ 2017 ਦੇ ਟਵੀਟ ਵਿਚ ਦੱਸੇ ਮੁਤਾਬਕ ਫੋਨ ਟੈਪ ਕਰਨ ਦਾ ਕੋਈ ਰਿਕਾਰਡ ਨਹੀਂ ਮਿਲਿਆ।''
ਐੱਨ. ਸੀ. ਡੀ. ਨਿਆਂ ਮੰਤਰਾਲੇ ਦਾ ਇਕ ਵਿਭਾਗ ਹੈ ਅਤੇ ਟਰੰਪ ਨੇ 4 ਮਾਰਚ ਨੂੰ ਟਵੀਟ ਕੀਤਾ ਸੀ,''ਹੁਣੇ ਪਤਾ ਲੱਗਾ ਹੈ ਕਿ ਓਬਾਮਾ ਨੇ ਜਿੱਤ ਤੋਂ ਥੋੜ੍ਹਾ ਪਹਿਲਾਂ ਟਰੰਪ ਟਾਵਰ ਵਿਚ ਮੇਰਾ ਫੋਨ ਟੈਪ ਕਰਵਾਇਆ। ਕੁਝ ਵੀ ਨਹੀਂ ਮਿਲਿਆ। ਇਹ ਸਬੂਤਾਂ ਦੇ ਬਿਨਾ ਕਦਮ ਚੁੱਕਣਾ ਹੈ।'' ਉਨ੍ਹਾਂ ਨੇ ਕਿਹਾ ਸੀ,''ਪਵਿੱਤਰ ਚੋਣ ਪ੍ਰਕਿਰਿਆ ਵਿਚ ਮੇਰੇ ਫੋਨ ਟੈਪ ਕਰਾ ਕੇ ਰਾਸ਼ਟਰਪਤੀ ਓਬਾਮਾ ਨੇ ਕਿੰਨਾ ਗਲਤ ਕੰਮ ਕੀਤਾ ਹੈ। ਉਹ ਬੁਰੇ ਵਿਅਕਤੀ ਹਨ।'' ਟਰੰਪ ਦੇ ਸਾਬਕਾ ਬੁਲਾਰੇ ਸੀਨ ਸਪਾਇਸਰ ਨੇ ਇਸ ਦਾਅਵੇ ਦਾ ਬਚਾਅ ਕੀਤਾ ਸੀ ਅਤੇ ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਦੋਸ਼ ਲਗਾਇਆ ਸੀ ਕਿ ਬ੍ਰਿਟੇਨ ਦੀ ਜੀ. ਸੀ. ਐੱਚ. ਕਿਊ. ਖੁਫੀਆ ਏਜੰਸੀ ਨੇ ਓਬਾਮਾ ਲਈ ਫੋਨ ਟੈਪ ਕੀਤੇ
ਉੱਤਰੀ-ਪੂਰਬੀ ਨਾਈਜੀਰੀਆ 'ਚ ਹੈਜੇ ਕਾਰਨ 14 ਲੋਕਾਂ ਦੀ ਮੌਤ
NEXT STORY