ਬ੍ਰੈਜ਼ਵਿਲੇ (ਬਿਊਰੋ))— ਕਾਂਗੋ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ ਦੇ ਰੂਪ ਵਿਚ ਘੋਟੂ ਰਾਮ ਮੀਣਾ ਨੂੰ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਮੀਣਾ ਕੀਵ ਵਿਚ ਭਾਰਤ ਦੇ ਦੂਤਘਰ ਵਿਚ ਇਕ ਕੌਂਸਲਰ ਦੇ ਰੂਪ ਵਿਚ ਸੇਵਾ ਦੇ ਰਹੇ ਹਨ। ਇਸ ਗੱਲ ਦਾ ਐਲਾਨ ਯੂਕਰੇਨ ਦੇ ਵਿਦੇਸ਼ ਮੰਤਰਾਲੇ (ਐੱਮ.ਈ.ਏ.) ਨੇ ਵੀਰਵਾਰ ਨੂੰ ਕੀਤਾ। ਆਸ ਹੈ ਕਿ ਜਲਦੀ ਹੀ ਮੀਣਾ ਅਹੁਦਾ ਸੰਭਾਲਣਗੇ। ਇੱਥੇ ਦੱਸ ਦਈਏ ਕਿ ਭਾਰਤ ਅਤੇ ਕਾਂਗੋ ਗਣਰਾਜ ਦੇ ਵਿਚ ਸੰਬੰਧ ਦੋਸਤਾਨਾ ਹਨ।
ਅਫਰੀਕਾ ਨੇ ਵਿਭਿੰਨ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। ਸਾਲ 2014 ਵਿਚ ਭਾਰਤ ਸਰਕਾਰ ਨੇ ਰਾਜਧਾਨੀ ਬ੍ਰੈਜ਼ਵਿਲੇ ਅਤੇ ਪੋਇੰਟੇ ਨੋਇਰੇ ਵਿਚ ਆਵਾਜਾਈ ਪ੍ਰਣਾਲੀ ਦੇ ਵਿਕਾਸ ਲਈ 89.9 ਮਿਲੀਅਨ ਅਮਰੀਕੀ ਡਾਲਰ ਦੀ ਇਕ ਲਾਈਨ ਨੂੰ ਮਨਜ਼ੂਰੀ ਦਿੱਤੀ ਸੀ। ਉਸੇ ਸਾਲ ਨਵੀਂ ਦਿੱਲੀ ਨੇ ਕਾਂਗੋ ਗਣਰਾਜ ਵਿਚ ਇਕ ਗ੍ਰੀਨਫੀਲਡ 600 ਟੀ.ਪੀ.ਡੀ. ਰੋਟਰੀ ਭੱਠਾ ਆਧਾਰਿਤ ਸੀਮੈਂਟ ਪਲਾਂਟ ਪ੍ਰਾਜੈਕਟ ਲਈ 55 ਮਿਲੀਅਨ ਅਮਰੀਕੀ ਡਾਲਰ ਲਈ ਇਕ ਹੋਰ ਲਾਈਨ ਆਫ ਕ੍ਰੈਡਿਟ ਨੂੰ ਮਨਜ਼ੂਰੀ ਦਿੱਤੀ। ਭਾਰਤ ਨੇ ਸਾਲ 2010 ਵਿਚ ਕਾਂਗੋ ਗਣਰਾਜ ਵਿਚ 2 ਲੱਖ ਅਮਰੀਕੀ ਡਾਲਰ ਦੀਆਂ ਦਵਾਈਆਂ ਵੀ ਦਾਨ ਕੀਤੀਆਂ ਸਨ।
5 ਮਹੀਨਿਆਂ ਦੀ ਬੱਚੀ ਨਾਲ ਮਹਿਲਾ ਸਾਂਸਦ ਪਹੁੰਚੀ ਸੰਸਦ ਤੇ ਫਿਰ ਕੱਢਿਆ ਬਾਹਰ
NEXT STORY