ਨੈਰੋਬੀ - ਕੀਨੀਆ 'ਚ ਇਕ ਮਹਿਲਾ ਸੰਸਦੀ ਮੈਂਬਰ ਜੁਲੀਕਾ ਹਸਨ ਨੂੰ ਆਪਣੇ 5 ਮਹੀਨੇ ਦੇ ਬੱਚੇ ਨੂੰ ਨਾਲ ਲਿਜਾਣ ਕਾਰਨ ਸੰਸਦ 'ਚੋਂ ਬਾਹਰ ਜਾਣਾ ਪਿਆ ਕਿਉਂਕਿ ਹਾਊਸ ਦੇ ਨਿਯਮਾਂ ਮੁਤਾਬਕ ਅਣਪਛਾਤਿਆਂ ਨੂੰ ਚੈਂਬਰ 'ਚ ਜਾਣ ਦੀ ਇਜ਼ਾਜਤ ਨਹੀਂ ਹੈ, ਜਿਸ 'ਚ ਬੱਚੇ ਸ਼ਾਮਲ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮਹਿਲਾ ਸੰਸਦੀ ਮੈਂਬਰ ਦੇ ਕੁਝ ਮਰਦ ਸਾਥੀਆਂ ਨੇ ਸਦਨ 'ਚ ਬੱਚੇ ਨੂੰ ਲਿਜਾਣ 'ਤੇ ਇਤਰਾਜ਼ ਜਤਾਇਆ ਅਤੇ ਸ਼ਰਮਨਾਕ ਦੱਸਿਆ।
ਸਦਨ 'ਚ ਆਪਣੇ 5 ਮਹੀਨੇ ਦੇ ਬੱਚੇ ਨਾਲ ਪਹੁੰਚੀ ਮਹਿਲਾ ਸੰਸਦੀ ਮੈਂਬਰ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਘਰ 'ਚ ਐਮਰਜੰਸੀ ਆ ਗਈ ਹੈ ਜਿਸ ਕਾਰਨ ਉਹ ਬੱਚੇ ਨੂੰ ਆਪਣੇ ਨਾਲ ਲੈ ਕੇ ਆਈ ਹੈ। ਸਦਨ ਦੇ ਮੁਖੀ ਕ੍ਰਿਸਟੋਫਰ ਐਮੁਲੇਲੇ ਨੇ ਹਸਨ ਨੂੰ ਸਦਨ 'ਚ ਬਾਹਰ ਜਾਣ ਦਾ ਆਦੇਸ਼ ਦਿੱਤਾ ਅਤੇ ਆਖਿਆ ਕਿ ਉਹ ਬੱਚੇ ਦੇ ਬਿਨਾਂ ਸਦਨ 'ਚ ਆ ਸਕਦੀ ਹੈ। ਇਥੋਂ ਤੱਕ ਕਿ ਕੁਝ ਸੰਸਦੀ ਮੈਂਬਰਾਂ ਨੇ ਰੋਲਾ ਵੀ ਪਾਇਆ ਅਤੇ ਕੁਝ ਇਕ-ਦੂਜੇ ਨਾਲ ਲੱੜਣ ਵੀ ਲੱਗੇ। ਇਸ ਤੋਂ ਬਾਅਦ ਮਹਿਲਾ ਸੰਸਦੀ ਮੈਂਬਰਾਂ ਹਸਨ ਨੇ ਸਪੀਕਰ ਸਾਹਮਣੇ ਅਪੀਲ ਕੀਤੀ ਕਿ ਸਦਨ ਨੂੰ ਫੈਮੀਲੀਅਰ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਮਹਿਲਾ ਸੰਸਦੀ ਮੈਂਬਰ ਬਣ ਸਕਣ।

ਘਟਨਾ ਤੋਂ ਬਾਅਦ ਹਸਨ ਨੇ ਕਿਹਾ ਕਿ ਅਸਲ 'ਚ ਮੈਂ ਬੱਚੇ ਦੇ ਨਾਲ ਸਦਨ ਨਾ ਆਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਐਮਰਜੰਸੀ ਪੈਣ ਕਾਰਨ ਬੱਚੇ ਨੂੰ ਨਾਲ ਲੈ ਆਈ ਸੀ। ਆਖਿਰ ਮੈਂ ਕੀ ਕਰਾ ਸਦਨ 'ਚ ਬੱਚਿਆਂ ਲਈ ਨਰਸਰੀ ਵੀ ਨਹੀਂ ਹੈ ਜਿਥੇ ਬੱਚੇ ਨੂੰ ਰੱਖ ਸਕਦੀ। ਸਦਨ ਦੇ ਉਪ ਸਭਾਪਤੀ ਮੂਸਾ ਚੇਓਬੀ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਮਹਿਲਾ ਸੰਸਦੀ ਮੈਂਬਰਾਂ ਲਈ ਸੰਸਦ 'ਚ ਆਪਣੇ ਬੱਚੇ ਨੂੰ ਪਾਲਣ ਦੀ ਸੁਵਿਧਾ ਦਿੱਤੀ ਗਈ ਹੈ ਪਰ ਇਸ ਦੇ ਲਈ ਬੱਚਿਆਂ ਦੀ ਦੇਖਭਾਲ ਕਰਨ ਲਈ ਨਾਨੀ ਨੂੰ ਨਾਲ ਲਿਆਉਣਾ ਪੈਂਦਾ ਹੈ। ਦੱਸ ਦਈਏ ਕਿ ਸਾਲ 2017 'ਚ ਕੀਨੀਆਈ ਸਦਨ ਇਮਾਰਤ 'ਚ ਇਕ ਵਿਸ਼ੇਸ਼ ਕਮਰਾ ਬਣਾਉਣ ਦਾ ਬਿੱਲ ਪਾਸ ਕੀਤਾ, ਜਿੱਥੇ ਔਰਤਾਂ ਆਪਣੇ ਬੱਚਿਆਂ ਦੁੱਧ ਪਿਲਾ ਸਕਦੀਆਂ ਹਨ। ਉਥੇ ਹਸਨ ਦੇ ਨਾਲ ਇਸ ਤਰ੍ਹਾਂ ਦੇ ਵਿਵਹਾਰ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਇਸ ਦੀ ਨਿੰਦਾ ਕੀਤੀ ਹੈ। 2018 'ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਗ ਆਡੇਨ ਉਹ ਪਹਿਲੀ ਮਹਿਲਾ ਸੀ ਜਿਨ੍ਹਾਂ ਨੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ 3 ਮਹੀਨੇ ਦੇ ਬੱਚੇ ਨੂੰ ਨਾਲ ਲਿਜਾਣ ਵਾਲੀ ਪਹਿਲੀ ਮਹਿਲਾ ਬਣੀ ਸੀ।
UN ਪ੍ਰਮੁੱਖ ਨੇ ਭਾਰਤ ਤੇ ਪਾਕਿ ਨੂੰ 'ਸ਼ਿਮਲਾ ਸਮਝੌਤੇ' ਦਾ ਦਿੱਤਾ ਹਵਾਲਾ
NEXT STORY