ਕਾਠਮੰਡੂ (ਏਜੰਸੀਆਂ): ਸਦੀਆਂ ਤੋਂ ਗੂੜੇ ਮਿੱਤਰ ਰਹੇ ਭਾਰਤ ਤੇ ਨੇਪਾਲ ਦੇ ਵਿਚਾਲੇ ਚੱਲ ਰਿਹਾ ਵਿਵਾਦ ਐਤਵਾਰ ਨੂੰ ਬਹੁਤ ਵੱਡਾ ਮੋੜ ਲੈ ਗਿਆ। ਨੇਪਾਲ ਨੇ ਆਪਣੀ ਸੰਸਦ ਵਿਚ ਨਾ ਸਿਰਫ ਵਿਵਾਦਿਤ ਨਵੇਂ ਨਕਸ਼ੇ ਦਾ ਸੋਧ ਬਿੱਲ ਪੇਸ਼ ਕੀਤਾ ਬਲਕਿ ਨੇਪਾਲ ਸਰਕਾਰ ਨੇ ਨੇਪਾਲ ਵਿਚ ਭਾਰਤੀਆਂ ਦੇ ਦਾਖਲੇ ਲਈ ਹੁਣ ਤੱਕ ਖੁੱਲ੍ਹੀਆਂ ਆਪਣੀਆਂ ਸਰਹੱਦਾਂ ਨੂੰ ਬੰਦ ਕਰਨ ਤੇ ਨਿਰਧਾਰਿਤ ਸੀਮਾ ਖੇਤਰ ਤੋਂ ਹੀ ਨੇਪਾਲ ਵਿਚ ਐਂਟਰੀ ਦੇਣ ਦਾ ਫੈਸਲਾ ਲਿਆ ਹੈ। ਨਾਲ ਹੀ ਨੇਪਾਲ ਨੇ ਆਪਣੇ ਸਰਹੱਦੀ ਖੇਤਰਾਂ ਵਿਚ ਫੌਜ ਦੀ ਤਾਇਨਾਤੀ ਨੂੰ ਵੀ ਮਨਜ਼ੂਰੀ ਦਿੱਤੀ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਨੇਪਾਲ ਤੇ ਭਾਰਤ ਦੇ ਵਿਚਾਲੇ ਤਕਰੀਬਨ 1,700 ਕਿਲੋਮੀਟਰ ਦੀਆਂ ਖੁੱਲ੍ਹੀਆਂ ਸਰਹੱਦਾਂ ਹਨ।
ਨੇਪਾਲ ਦੀ ਇਹ ਸੰਵਿਧਾਨ ਵਿਚ ਦੂਜੀ ਸੋਧ ਹੋਵੇਗੀ। ਨੇਪਾਲ ਨੇ ਹਾਲ ਹੀ ਵਿਚ ਭਾਰਤ ਦੇ ਤਿੰਨ ਇਲਾਕਿਆਂ ਲਿਪੁਲੇਖ, ਕਾਲਾਪਾਣੀ ਤੇ ਲਿਮਿਪਯਾਧੁਰਾ 'ਤੇ ਦਾਅਵਾ ਕਰਦੇ ਹੋਏ ਦੇਸ਼ ਦਾ ਸੋਧ ਕੀਤਾ ਹੋਇਆ ਸਿਆਸਤ ਤੇ ਪ੍ਰਸ਼ਾਸਨਿਕ ਨਕਸ਼ਾ ਜਾਰੀ ਕੀਤਾ ਹੈ। ਭਾਰਤ ਨੇ ਇਸ 'ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਇਸ ਦੌਰਾਨ ਕਿਹਾ ਸੀ ਕਿ ਗਲਤ ਤਰੀਕੇ ਨਾਲ ਵਧਾਈ ਗਈ ਜ਼ਮੀਨ ਨੂੰ ਸਵਿਕਾਰ ਨਹੀਂ ਕੀਤਾ ਜਾ ਸਕਦਾ ਤੇ ਭਾਰਤ ਨੇ ਗੁਆਂਢੀ ਦੇਸ਼ ਨੂੰ ਇਸ ਤਰ੍ਹਾਂ ਦੇ ਗਲਤ ਦਾਅਵੇ ਤੋਂ ਪਰਹੇਜ਼ ਕਰਨ ਲਈ ਕਿਹਾ ਹੈ। ਇਸ ਤੋਂ ਇਕ ਦਿਨ ਪਹਿਲਾਂ ਮੁੱਖ ਵਿਰੋਧੀ ਨੇਪਾਲੀ ਕਾਂਗਰਸ ਨੇ ਵੀ ਕਾਨੂੰਨ ਦਾ ਸਮਰਥਨ ਕੀਤਾ ਸੀ। ਇਸ ਬਿੱਲ ਦਾ ਟੀਚਾ ਸੰਵਿਧਾਨ ਦੀ ਅਨੁਸੂਚੀ-3 ਵਿਚ ਸ਼ਾਮਲ ਨੇਪਾਲ ਦੇ ਸਿਆਸੀ ਨਕਸ਼ੇ ਵਿਚ ਸੋਧ ਕਰਨਾ ਹੈ। ਨਵੇਂ ਨਕਸ਼ੇ ਦੀ ਵਰਤੋਂ ਸਾਰੇ ਅਧਿਕਾਰਿਕ ਦਸਤਾਵੇਜ਼ਾਂ ਵਿਚ ਕੀਤੀ ਜਾਵੇਗੀ।
ਭਾਰਤ-ਚੀਨ ਵਿਵਾਦ 'ਤੇ ਫੌਜ ਦਾ ਬਿਆਨ
ਸਰਹੱਦ 'ਤੇ ਨਹੀਂ ਹੋ ਰਹੀ ਕੋਈ ਹਿੰਸਾ, ਝੂਠੀ ਵੀਡੀਓ ਕੀਤੀ ਜਾ ਰਹੀ ਵਾਇਰਲ
ਨਵੀਂ ਦਿੱਲੀ (ਏ.ਐੱਨ.ਆਈ.) : ਲੱਦਾਖ 'ਚ ਭਾਰਤ-ਚੀਨ ਤਣਾਅ ਨੂੰ ਲੈ ਕੇ ਫੌਜ ਨੇ ਪਹਿਲੀ ਵਾਰ ਅਧਿਕਾਰਿਤ ਰੂਪ ਨਾਲ ਪ੍ਰਤੀਕਿਰਿਆ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਸਰਹੱਦ 'ਤੇ ਕੋਈ ਹਿੰਸਾ ਨਹੀਂ ਹੋ ਰਹੀ ਹੈ ਅਤੇ ਦੋਵਾਂ ਦੇਸ਼ਾਂ ਵਿਚ ਗੱਲਬਾਤ ਚੱਲ ਰਹੀ ਹੈ। ਫੌਜ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਵੀਡੀਓ ਨੂੰ ਝੂਠਾ ਦੱਸਿਆ ਹੈ ਜਿਸ ਵਿਚ ਉੱਤਰੀ ਸਰਹੱਦ 'ਤੇ ਭਾਰਤ-ਚੀਨ ਫੌਜੀਆਂ ਵਿਚ ਹਿੰਸਾ ਦਾ ਦਾਅਵਾ ਕੀਤਾ ਜਾ ਰਿਹਾ ਹੈ। ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਾਡੇ ਧਿਆਨ ਵਿਚ ਲਿਆਇਆ ਗਿਆ ਹੈ ਕਿ ਸਰਹੱਦ ਦੀ ਘਟਨਾ ਦੱਸ ਕੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿਚ ਜੋ ਦਿਖਾਇਆ ਜਾ ਰਿਹਾ ਹੈ ਉਹ ਪ੍ਰਮਾਣਿਕ ਨਹੀਂ ਹੈ। ਬਦਕਿਸਮਤੀ ਤਰੀਕੇ ਨਾਲ ਇਸ ਨੂੰ ਉੱਤਰੀ ਸਰਹੱਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿਚ ਕੋਈ ਹਿੰਸਾ ਨਹੀਂ ਹੋ ਰਹੀ ਹੈ।
ਈਰਾਨ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਪਹੁੰਚੀ 1.50 ਲੱਖ ਤੋਂ ਪਾਰ
NEXT STORY