ਵਾਸ਼ਿੰਗਟਨ - ਦੁਨੀਆ ਵਿਚ ਕੋਰੋਨਾ ਇਨਫੈਕਟਡਾਂ ਦੀ ਗਿਣਤੀ 4.90 ਕਰੋੜ ਤੋਂ ਜ਼ਿਆਦਾ ਹੋ ਗਈ ਹੈ। 3.49 ਕਰੋੜ ਤੋਂ ਜ਼ਿਆਦਾ ਮਰੀਜ਼ ਰੀਕਵਰ ਹੋ ਚੁੱਕੇ ਹਨ। ਹੁਣ ਤੱਕ 12.38 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ 'ਤੇ ਸਾਂਝੇ ਕੀਤੇ ਹਨ। ਅਮਰੀਕਾ ਵਿਚ ਕੋਰੋਨਾਵਾਇਰਸ ਦਾ ਕਹਿਰ ਕਾਫੀ ਤਾਜ਼ੀ ਨਾਲ ਵਧ ਰਿਹਾ ਹੈ। ਇਥੇ 24 ਘੰਟਿਆਂ ਵਿਚ 1 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਅਮਰੀਕਾ ਵਿਚ ਕਰੀਬ 2 ਹਫਤਿਆਂ ਤੋਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੋਟਿੰਗ ਜਾਰੀ ਸੀ। ਉਥੇ ਹੀ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਚਿਤਾਵਨੀ ਵੀ ਦਿੱਤੀ ਹੈ।
ਅਮਰੀਕਾ ਵਿਚ ਲਾਗ ਕਾਫੀ ਤੇਜ਼ੀ ਨਾਲ ਵਧ ਰਹੀ
ਅਮਰੀਕਾ ਵਿਚ ਲਾਗ ਦੀ ਰਫਤਾਰ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਚੋਣਾਂ ਵਿਚਾਲੇ ਲਾਗ ਦੇ ਵੱਧਦੇ ਮਾਮਲਿਆਂ 'ਤੇ ਬਹੁਤ ਜ਼ਿਆਦਾ ਤਵੱਜ਼ੋਂ ਨਹੀਂ ਦਿੱਤੀ ਜਾ ਰਹੀ ਹੈ। 'ਦਿ ਗਾਰਡੀਅਨ' ਮੁਤਾਬਕ, 9 ਦਿਨ ਵਿਚ ਚੌਥੀ ਵਾਰ ਅੰਕੜਾ 1 ਲੱਖ ਤੋਂ ਪਾਰ ਪਹੁੰਚ ਗਿਆ। ਵੀਰਵਾਰ ਨੂੰ ਇਥੇ 1.21 ਲੱਖ ਮਾਮਲੇ ਸਾਹਮਣੇ ਆਏ ਹਨ ਅਤੇ ਉਥੇ ਹੀ ਬੁੱਧਵਾਰ ਨੂੰ 1.16 ਲੱਖ ਮਾਮਲੇ ਆਏ। ਇਸ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ 1.14 ਲੱਖ ਦਰਜ ਕੀਤੇ ਗਏ ਸਨ। ਚੋਣ ਰੈਲੀਆਂ ਦਾ ਦੌਰ ਰੁਕ ਚੁੱਕਿਆ ਹੈ, ਪਰ ਹੁਣ ਵੀ ਸਿਆਸੀ ਜ਼ੋਰ ਅਜਮਾਇਸ਼ ਜਾਰੀ ਹੈ। ਭੀੜ ਤਾਂ ਹੈ ਹੀ, ਲੋਕ ਮਾਸਕ ਲਾਉਣ ਤੋਂ ਗੁਰੇਜ਼ ਕਰ ਰਹੇ ਹਨ।
ਡਬਲਯੂ. ਐੱਚ. ਓ. ਦੀ ਚਿਤਾਵਨੀ
ਡਬਲਯੂ. ਐੱਚ. ਓ. ਮੁਤਾਬਕ, ਯੂਰਪ ਵਿਚ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ ਅਤੇ ਇਹ ਖਤਰਨਾਕ ਪੱਧਰ 'ਤੇ ਪਹੁੰਚਣ ਲੱਗੇ ਹਨ। ਫਰਾਂਸ, ਸਪੇਨ, ਬੈਲਜ਼ੀਅਮ ਅਤੇ ਇਟਲੀ ਵਿਚ ਕੋਰੋਨਾ ਦੀ ਦੂਜੀ ਲਹਿਰ ਘਾਤਕ ਸਾਬਿਤ ਹੋ ਰਹੀ ਹੈ। ਫਰਾਂਸ ਵਿਚ ਹਰ ਦਿਨ 50 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਜਰਮਨੀ ਅਤੇ ਬੈਲਜ਼ੀਅਮ ਵਿਚ 30 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਹਨ। ਸੰਗਠਨ ਦੇ ਯੂਰਪ ਪ੍ਰਭਾਵੀ ਹੇਂਸ ਕਲੂਜ਼ ਨੇ ਆਖਿਆ ਕਿ ਅਸੀਂ ਇਥੇ ਕੋਰੋਨਾ ਵਿਸਫੋਟ ਦੇਖ ਰਹੇ ਹਾਂ। 10 ਲੱਖ ਤੋਂ ਜ਼ਿਆਦਾ ਮਾਮਲੇ 2 ਦਿਨ ਵਿਚ ਸਾਹਮਣੇ ਆਏ ਹਨ। ਸਾਨੂੰ ਬਹੁਤ ਈਮਾਨਦਾਰੀ ਨਾਲ ਇਨ੍ਹਾਂ ਹਾਲਾਤਾਂ ਦਾ ਮੁਕਾਬਲਾ ਕਰਨਾ ਹੋਵੇਗਾ।
ਅਮਰੀਕੀ ਚੋਣਾਂ ਵਿਚਾਲੇ ਡਲਾਸ ’ਚ ਗੋਲੀਬਾਰੀ, 2 ਜ਼ਖਮੀ
NEXT STORY