ਮਾਸਕੋ-ਰੂਸ 'ਚ ਕੋਵਿਡ-19 ਦੇ ਮਾਮਲੇ ਰੋਜ਼ਾਨਾ ਰਿਕਾਰਡ ਤੋੜ ਰਹੇ ਹਨ ਅਤੇ ਦੇਸ਼ 'ਚ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 90 ਲੱਖ ਦੇ ਪਾਰ ਚਲੀ ਗਈ ਹੈ। ਸਤੰਬਰ ਮੱਧ ਤੋਂ ਰੂਸ 'ਚ ਆ ਰਹੇ ਇਨਫੈਕਸ਼ਨ ਦੇ ਰੋਜ਼ਾਨਾ ਦੇ ਮਾਮਲਿਆਂ ਦੀ ਗਿਣਤੀ 'ਚ ਪਿਛਲੇ ਹਫ਼ਤੇ ਕਮੀ ਨਜ਼ਰ ਆਈ ਪਰ ਰਾਸ਼ਟਰੀ ਕੋਰੋਨਾ ਵਾਇਰਸ ਟਾਕਸ ਫੋਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਨਫੈਕਸ਼ਨ ਨਾਲ 1,241 ਲੋਕਾਂ ਦੀ ਮੌਤ ਹੋਈ ਹੈ ਜੋ ਬੁੱਧਵਾਰ ਨੂੰ ਹੋਈਆਂ ਮੌਤਾਂ ਤੋਂ ਦੋ ਜ਼ਿਆਦਾ ਹਨ।
ਇਹ ਵੀ ਪੜ੍ਹੋ : ਕਾਬੁਲ 'ਚ ਮਿੰਨੀ ਬੱਸ 'ਚ ਬੰਬ ਧਮਾਕਾ, 1 ਦੀ ਮੌਤ ਤੇ 5 ਜ਼ਖਮੀ
ਟਾਸਕ ਫੋਰਸ ਨੇ ਦੱਸਿਆ ਕਿ ਇਨਫੈਕਸ਼ਨ ਦੇ 39,256 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਸ ਨਾਲ ਦੇਸ਼ 'ਚ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 90 ਲੱਖ ਦੇ ਪਾਰ ਚਲੀ ਗਈ ਹੈ। ਰੂਸ ਨੇ ਨਵੰਬਰ ਦੀ ਸ਼ੁਰੂਆ 'ਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਉਦਯੋਗਾਂ ਨੂੰ ਬੰਦ ਕਰ ਦਿੱਤਾ ਸੀ। ਨਵੀਆਂ ਪਾਬੰਦੀਆਂ ਨਾਲ ਸਬੰਧਿਤ ਇਕ ਬਿੱਲ ਸ਼ੁੱਕਰਵਾਰ ਨੂੰ ਸੰਸਦ 'ਚ ਪੇਸ਼ ਕੀਤਾ ਗਿਆ ਜਿਸ ਦੇ ਅਗਲੇ ਸਾਲ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੱਛਮੀ ਏਸ਼ੀਆ 'ਚ ਅਮਰੀਕਾ ਦੀ ਮੌਜੂਦਗੀ ਬਰਕਰਾਰ ਰਹੇਗੀ : ਹਵਾਈ ਫੌਜ ਅਧਿਕਾਰੀ
ਦੇਸ਼ 'ਚ ਕੋਵਿਡ-19 ਰੋਕੂ ਟੀਕਾਕਰਨ ਦੀ ਘੱਟ ਦਰਾਂ ਦਰਮਿਆਨ ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਵਧੇ ਹਨ। ਰੂਸ ਦੀ 40 ਫੀਸਦੀ ਤੋਂ ਵੀ ਘੱਟ ਆਬਾਦੀ ਨੇ ਟੀਕੇ ਦੀ ਪੂਰੀ ਖੁਰਾਕ ਲਈ ਹੈ। ਕੋਰੋਨਾ ਵਾਇਰਸ ਟਾਸਕ ਫੋਰਸ ਨੇ ਦੇਸ਼ 'ਚ ਕੁੱਲ 2,54,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਹੈ ਜੋ ਅਜੇ ਤੱਕ ਯੂਰਪ 'ਚ ਮ੍ਰਿਤਕਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਉਦਯੋਗ ਨੂੰ ਤਬਾਹ ਕਰਨ ਲਈ ਬਾਦਲ ਤੇ ਕਾਂਗਰਸ ਇਕ ਦੂਜੇ ਨਾਲੋਂ ਵਧ ਕੇ ਜ਼ਿੰਮੇਵਾਰ: ਅਮਨ ਅਰੋੜਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਾਬੁਲ 'ਚ ਮਿੰਨੀ ਬੱਸ 'ਚ ਬੰਬ ਧਮਾਕਾ, 1 ਦੀ ਮੌਤ ਤੇ 5 ਜ਼ਖਮੀ
NEXT STORY