ਪੈਰਿਸ (ਏਜੰਸੀ)- ਕੋਰੋਨਾ ਦਾ ਕਹਿਰ ਪੂਰੀ ਦੁਨੀਆ 'ਤੇ ਵਰ੍ਹ ਰਿਹਾ ਹੈ ਪਰ ਯੂਰਪ 'ਤੇ ਇਸ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ। ਇਥੇ ਫਰਾਂਸ ਵਿਚ ਬੀਤੇ 24 ਘੰਟਿਆਂ 'ਚ 1053 ਮੌਤਾਂ ਹੋਈਆਂ ਹਨ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਫਰਾਂਸ ਵਿਚ ਕੁਲ 7560 ਮੌਤਾਂ ਹੋ ਚੁੱਕੀਆਂ ਹਨ। ਫਰਾਂਸ ਵਿਚ ਇਸ ਵਾਇਰਸ ਨਾਲ 89953 ਲੋਕ ਪੀੜਤ ਹਨ, ਜਿਨ੍ਹਾਂ ਵਿਚੋਂ 15,438 ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 66955 ਮਾਮਲੇ ਅਜਿਹੇ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਫਰਾਂਸ ਵਿਚ 7788 ਨਵੇਂ ਮਾਮਲੇ ਸਾਹਮਣੇ ਆਏ ਹਨ। ਮਰੀਜ਼ਾਂ ਵਿਚੋਂ 6838 ਮਾਮਲੇ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਇਸ ਤੋਂ ਪਹਿਲਾਂ ਬੀਤੀ 2 ਅਪ੍ਰੈਲ ਨੂੰ 1355 ਲੋਕਾਂ ਦੀ ਮੌਤ ਹੋਈ ਸੀ ਅਤੇ 3 ਅਪ੍ਰੈਲ ਨੂੰ 1120 ਲੋਕ ਮਾਰੇ ਗਏ ਸਨ।
ਕੋਰੋਨਾਵਾਇਰਸ ਦੀ ਲਪੇਟ 'ਚ ਆਉਣ ਤੋਂ ਬਚੀਆਂ ਹਨ ਦੁਨੀਆ ਦੀਆਂ ਇਹ 40 ਥਾਂਵਾਂ
NEXT STORY