ਕੈਨਬਰਾ- ਆਸਟ੍ਰੇਲੀਆ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ (ਕੋਵਿਡ -19) ਦੇ 28 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 7,017 ਹੋ ਗਈ ਹੈ। ਆਸਟ੍ਰੇਲੀਆ ਵਿਚ ਵੀਰਵਾਰ ਦੁਪਹਿਰ ਤੱਕ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 6,989 ਸੀ। ਇੱਥੇ ਲਗਭਗ 37 ਦਿਨਾਂ (8 ਅਪ੍ਰੈਲ ਤੋਂ 15 ਮਈ) ਵਿਚ ਕੋਰੋਨਾ ਵਾਇਰਸ ਦੇ ਮਾਮਲੇ 6,000 ਤੋਂ ਵੱਧ ਕੇ 7,000 ਹੋ ਗਏ ਹਨ।
ਇਸ ਹਿਸਾਬ ਨਾਲ ਦੇਸ਼ ਵਿੱਚ ਔਸਤਨ ਪ੍ਰਤੀ ਦਿਨ ਲਗਭਗ 27 ਮਾਮਲੇ ਵੱਧ ਰਹੇ ਹਨ । ਇਸ ਤੋਂ ਪਹਿਲਾਂ ਸਿਰਫ ਸੱਤ ਦਿਨਾਂ (2 ਅਪ੍ਰੈਲ ਤੋਂ 8 ਅਪ੍ਰੈਲ) ਵਿਚਕਾਰ ਕੋਰੋਨਾ ਦੇ ਮਾਮਲੇ 5,000 ਤੋਂ ਵੱਧ ਕੇ 6,000 ਤੱਕ ਪੁੱਜ ਗਏ ਹਨ ਅਤੇ ਇਸ ਦੌਰਾਨ ਦੇਸ਼ ਵਿਚ ਪ੍ਰਤੀ ਦਿਨ ਔਸਤਨ 142 ਮਾਮਲੇ ਵਧੇ। ਆਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਬ੍ਰੈਂਡਨ ਮਰਫੀ ਨੇ ਕੈਨਬਰਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਤੱਕ ਆਸਟ੍ਰੇਲੀਆ ਦੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ 50 ਮਰੀਜ਼ ਦਾਖਲ ਸਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਕੁੱਝ ਪਾਬੰਦੀਆਂ ਨੂੰ ਹਟਾਉਂਦੇ ਹੋਏ ਲਾਕਡਾਊਨ ਵਿਚ ਢਿੱਲ ਦਿੱਤੀ ਹੈ ਪਰ ਮਾਹਰਾਂ ਨੂੰ ਖਦਸ਼ਾ ਹੈ ਕਿ ਇਸ ਨਾਲ ਵਾਇਰਸ ਹੋਰ ਵੀ ਤੇਜ਼ੀ ਨਾਲ ਫੈਲ ਸਕਦਾ ਹੈ। ਸਰਕਾਰ ਨੇ ਲੋਕਾਂ ਨੂੰ ਬੀਚ 'ਤੇ ਘੁੰਮਣ ਦੀ ਇਜਾਜ਼ਤ ਦਿੱਤੀ ਹੈ ਪਰ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਕੋਰੋਨਾ ਦੀ ਮਾਰ ਵਿਚਾਲੇ ਅਮਰੀਕਾ 'ਚ ਬੱਚਿਆਂ 'ਤੇ ਇਕ ਹੋਰ ਜਾਨਲੇਵਾ ਬੀਮਾਰੀ ਦਾ ਹਮਲਾ
NEXT STORY