ਦੁਬਈ- ਸੰਯੁਕਤ ਅਰਬ ਅਮੀਰਾਤ ਵਿਚ 1.5 ਲੱਖ ਤੋਂ ਵਧੇਰੇ ਭਾਰਤੀਆਂ ਨੇ ਭਾਰਤ ਮਿਸ਼ਨਾਂ ਵਲੋਂ ਸ਼ੁਰੂ ਕੀਤੇ ਗਏ ਈ-ਰਜਿਸਟ੍ਰੇਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੇ ਚੱਲਦੇ ਆਪਣੇ ਘਰ ਆਉਣ ਦੇ ਲਈ ਰਜਿਸਟ੍ਰੇਸ਼ਨ ਕੀਤਾ ਹੈ। ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਪੁਲ ਨੇ ਸ਼ਨੀਵਾਰ ਨੂੰ ਗਲਫ ਨਿਊਜ਼ ਨੂੰ ਦੱਸਿਆ ਕਿ ਸ਼ਾਮ 6 ਵਜੇ ਤੱਕ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਰਜ਼ੀਆਂ ਹਾਸਲ ਕੀਤੀਆਂ ਹਨ।
ਉਹਨਾਂ ਕਿਹਾ ਕਿ ਤਕਰੀਬਨ 1.5 ਲੱਖ ਰਜਿਸਟ੍ਰੇਸ਼ਨ ਸਾਡੇ ਕੋਲ ਆ ਚੁੱਕੇ ਹਨ। ਇਹਨਾਂ ਵਿਚੋਂ ਇਕ ਚੌਥਾਈ ਲੋਕ ਆਪਣੀ ਨੌਕਰੀ ਗੁਆਉਣ ਤੋਂ ਬਾਅਦ ਘਰ ਪਰਤਣਾ ਚਾਹੁੰਦੇ ਹਨ। ਤਕਰੀਬਨ 40 ਫੀਸਦੀ ਅਰਜ਼ੀਆਂ ਲੇਬਰ ਤੇ 20 ਫੀਸਦੀ ਪੇਸ਼ੇਵਰ ਵਰਕਰਾਂ ਨਾਲ ਸਬੰਧਤ ਹਨ। ਕੁੱਲ ਮਿਲਾ ਕੇ 25 ਫੀਸਦੀ ਨੇ ਦੇਸ਼ ਛੱਡਣ ਦੇ ਕਾਰਨ ਦੇ ਰੂਪ ਵਿਚ ਨੌਕਰੀ-ਨੁਕਸਾਨ ਦਾ ਹਵਾਲਾ ਦਿੱਤਾ ਹੈ। ਵਿਪੁਲ ਨੇ ਕਿਹਾ ਕਿ ਤਕਰੀਬਨ 10 ਫੀਸਦੀ ਬਿਨੈਕਾਰ ਯਾਤਰਾ/ਸੈਲਾਨੀ ਵੀਜ਼ਾ ਧਾਰਕ ਹਨ ਜੋ ਭਾਰਤ ਵਿਚ ਉਡਾਣਾਂ ਰੋਕੀਆਂ ਜਾਣ ਜਾਂ ਲਾਕਡਾਊਨ ਤੋਂ ਬਾਅਦ ਫਸੇ ਹੋਏ ਸਨ। ਬਾਕੀ ਬਿਨੈਕਾਰਾਂ ਵਿਚ ਮੈਡੀਕਲ ਐਮਰਜੰਸੀ, ਗਰਭਵਤੀ ਔਰਤਾਂ ਤੇ ਵਿਦਿਆਰਥੀ ਸ਼ਾਮਲ ਹਨ।
ਆਬੂ ਧਾਬੀ ਵਿਚ ਭਾਰਤੀ ਦੂਤਘਰ ਤੇ ਬੁੱਧਵਾਰ ਰਾਤ ਨੂੰ ਦੁਬਈ ਵਿਚ ਭਾਰਤੀ ਕੌਂਸਲੇਟ ਨੇ ਆਪਣੇ ਨਾਗਰਿਕਾਂ ਦੇ ਡਾਟਾਬੇਸ ਬਣਾਉਣ ਦੇ ਲਈ ਈ-ਰਜਿਸਟ੍ਰੇਸ਼ਨ ਸ਼ੁਰੂ ਕੀਤਾ, ਜੋ ਘਰ ਜਾਣ ਦੇ ਇਛੁੱਕ ਸਨ। ਭਾਰਤੀਆਂ ਨੇ ਵੱਖ-ਵੱਖ ਸੂਬਿਆਂ ਵਿਚ ਪਰਤਣ ਦੇ ਲਈ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਕੌਂਸਲ ਜਨਰਲ ਨੇ ਗਲਫ ਨਿਊਜ਼ ਨੂੰ ਦੱਸਿਆ ਕਿ 50 ਫੀਸਦੀ ਬਿਨੈਕਾਰ ਕੇਰਲ ਸੂਬੇ ਦੇ ਹਨ। ਹਾਲਾਂਕਿ ਵਿਪੁਲ ਨੇ ਕਿਹਾ ਕਿ ਮਿਸ਼ਨਾਂ ਨੂੰ ਅਜੇ ਤੱਕ ਫਸੇ ਹੋਏ ਨਾਗਰਿਕਾਂ ਦੇ ਆਵਾਜਾਈ ਦੇ ਤਰੀਕੇ, ਟਿਕਟਾਂ ਦੇ ਮੁੱਲ ਨਿਰਧਾਰਣ ਜਾਂ ਬਿਨੈਕਾਰਾਂ ਦੀ ਕੋਵਿਡ-19 ਕੋਰੋਨਾ ਵਾਇਰਸ ਟੈਸਟ ਨਤੀਜਿਆਂ ਨੂੰ ਉਹਨਾਂ ਦੀ ਯਾਤਰਾ ਦੇ ਲਈ ਸਮੀਖਿਆ ਕਰਨ ਦੇ ਤਰੀਕਿਆਂ ਬਾਰੇ ਭਾਰਤ ਤੋਂ ਜਾਣਕਾਰੀ ਨਹੀਂ ਮਿਲੀ ਹੈ। ਇਹਨਾਂ ਗੱਲਾਂ ਦੇ ਬਾਰੇ ਚਰਚਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਈ-ਰਜਿਸਟ੍ਰੇਸ਼ਨ ਖੁੱਲ੍ਹਾ ਰਹੇਗਾ।
ਜਾਣਕਾਰੀ ਦੇ ਲਈ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਇਨਫੈਕਟਿਡਾਂ ਦੀ ਗਿਣਤੀ 33 ਲੱਖ ਹੋ ਗਈ ਹੈ। ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਫਿਲਹਾਲ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਾਈ ਹੋਈ ਹੈ।
UAE 'ਚ ਇਸਲਾਮ ਵਿਰੋਧੀ ਪੋਸਟਾਂ ਕਰਨ 'ਤੇ 3 ਹੋਰ ਭਾਰਤੀਆਂ ਦੀ ਗਈ ਨੌਕਰੀ
NEXT STORY