ਵਾਸ਼ਿੰਗਟਨ (ਭਾਸਾ) : ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਕੋਰੋਨਾ ਵਾਇਰਸ ਦੀ ਉਤਪਤੀ ਦੀ ਮੂਲ ਵਜ੍ਹਾ ਨੂੰ ਜਾਨਣਾ ਚਾਹੁੰਦਾ ਹੈ ਅਤੇ ਚੀਨ ਨੂੰ ਜਵਾਬਦੇਹੀ ਲੈਣੀ ਚਾਹੀਦੀ ਹੈ। ਬਲਿੰਕਨ ਨੇ ਕਿਹਾ, ‘ਇਸ ਦੀ ਤਹਿ ਤੱਕ ਜਾਣ ਦਾ ਸਭ ਤੋਂ ਮਹੱਤਵਪੂਰਨ ਕਾਰਨ ਇਹ ਹੈ ਕਿ ਅਸੀਂ ਅਗਲੀ ਮਹਾਮਾਰੀ ਨੂੰ ਰੋਕਣ ਵਿਚ ਸਮਰਥ ਹੋ ਸਕਦੇ ਹਾਂ ਜਾਂ ਘੱਟ ਤੋਂ ਘੱਟ ਇਸ ਨੂੰ ਘੱਟ ਕਰਨ ਵਿਚ ਬਿਹਤਰ ਕੰਮ ਕਰ ਸਕਦੇ ਹਾਂ।’
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਪ੍ਰਸ਼ਾਸਨ ਨਵਰ ਕੋਰੋਨਾ ਵਾਇਰਸ ਦੀ ਉਤਪਤੀ ਦੀ ਜੜ੍ਹ ਤੱਕ ਪਹੁੰਚਣ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਸਾਨੂੰ ਉਹ ਪਾਰਦਰਸ਼ਿਤਾ ਨਹੀਂ ਦਿਖਾਈ, ਜਿਸ ਦੀ ਸਾਨੂੰ ਜ਼ਰੂਰਤ ਹੈ ਅਤੇ ਉਸ ਨੂੰ ਜਵਾਬਦੇਹ ਠਹਿਰਾਏ ਜਾਣ ਦੀ ਜ਼ਰੂਰਤ ਹੈ। ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਚੀਨ ਤੋਂ ਮਹਾਮਾਰੀ ਨਾਲ ਸਬੰਧਤ ਸਾਰੀ ਜਾਣਕਾਰੀ ਉਪਲੱਬਧ ਕਰਾਉਣ ਅਤੇ ਅੰਤਰਰਾਸ਼ਟਰੀ ਨਿਰੀਖਕਾਂ ਨੂੰ ਜਾਂਚ ਲਈ ਪੂਰਨ ਇਜਾਜ਼ਤ ਦੇਣ ਲਈ ਕਿਹਾ। ਉਨ੍ਹਾਂ ਕਿਹਾ, ‘ਅਜਿਹਾ ਕਰਨਾ ਚੀਨ ਦੇ ਵੀ ਹਿੱਤ ਵਿਚ ਹੈ।’
ਲੱਦਾਖ ’ਚ ਭਾਰਤੀ ਜਵਾਨਾਂ ਦੇ ਸਾਹਮਣੇ ਨਹੀਂ ਟਿੱਕ ਸਕੇ ਚੀਨੀ, ਠੰਡ ਕਾਰਨ 90 ਫੀਸਦੀ ਜਵਾਨ ਪਰਤੇ
NEXT STORY