ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸਹਿਰ ਗਲਾਸਗੋ ਦੇ ਤਿੰਨ ਇਲਾਕਿਆਂ ਵਿਚ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕੋਰੋਨਾ ਦੇ ਮੁੜ ਫੈਲਾਅ ਨੂੰ ਰੋਕਿਆ ਜਾ ਸਕੇ। ਹੁਣ ਇੱਥੋਂ ਦੇ ਸਕੂਲਾਂ ਵਿਚੋਂ ਕੋਰੋਨਾ ਵਾਇਰਸ ਦੇ ਮਾਮਲੇ ਮਿਲੇ ਹਨ।
ਗ੍ਰੇਟਰ ਗਲਾਸਗੋ ਐਂਡ ਕਲਾਈਡ, ਵੈਸਟ ਡਨਬਰਟਨਸ਼ਾਇਰ ਤੇ ਈਸਟ ਰੈਨਫਰਿਊਸ਼ਾਇਰ ਇਲਾਕਿਆਂ 'ਚ ਇੱਕ-ਦੂਜੇ ਦੇ ਘਰਾਂ 'ਚ ਜਾਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਣ ਸਕੂਲਾਂ ਵਿਚ ਮਿਲ ਰਹੇ ਪਾਜ਼ੀਟਿਵ ਮਾਮਲਿਆਂ ਕਾਰਨ ਡਰ ਦਾ ਮਾਹੌਲ ਫਿਰ ਵਧਣ ਲੱਗਾ ਹੈ। ਗਲਾਸਗੋ ਦੇ ਡਲਮਾਨਰਕ ਪ੍ਰਾਇਮਰੀ ਸਕੂਲ, ਸੇਂਟ ਮਾਰਥਾਜ਼ ਪ੍ਰਾਇਮਰੀ ਸਕੂਲ ਅਤੇ ਗਵਨ ਹਾਈ ਸਕੂਲ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮਿਲਣ ਕਾਰਨ ਮਾਪੇ ਚਿੰਤਤ ਦਿਖਾਈ ਦੇ ਰਹੇ ਹਨ। ਰੈਨਫਰਿਊਸ਼ਾਇਰ ਦੇ ਮੌਸਵੇਲ ਪ੍ਰਾਇਮਰੀ ਸਕੂਲ ਵਿਚ ਵੀ ਪਾਜ਼ੀਟਿਵ ਮਾਮਲੇ ਮਿਲਣ ਦਾ ਸਮਾਚਾਰ ਹੈ। ਪਾਜ਼ੀਟਿਵ ਪਾਏ ਗਏ ਪੀੜਤਾਂ ਨੂੰ 14 ਦਿਨ ਦੇ ਇਕਾਂਤਵਾਸ ਦੀ ਹਿਦਾਇਤ ਦਿੱਤੀ ਗਈ ਹੈ। ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਟੈਸਟ ਕੀਤੇ ਜਾਣਗੇ ਅਤੇ ਬਾਕੀ ਬੱਚੇ ਤੇ ਸਟਾਫ ਪਹਿਲਾਂ ਵਾਂਗ ਹੀ ਸਕੂਲ ਆਉਣਗੇ।
ਸਰੀ-ਫਲੀਟਵੁੱਡ ਤੋਂ NDP ਚੋਣ ਮੈਦਾਨ 'ਚ ਫਿਰ ਉਤਾਰੇਗੀ ਇਹ ਪੰਜਾਬੀ ਉਮੀਦਵਾਰ
NEXT STORY