ਵਾਸ਼ਿੰਗਟਨ (ਭਾਸ਼ਾ): ਕੋਵਿਡ-19 ਤੋਂ ਰੱਖਿਆ ਲਈ ਵਿਕਸਿਤ ਭਾਰਤ ਦਾ ਸਵਦੇਸ਼ੀ ਟੀਕਾ ਕੋਵੈਕਸੀਨ ਜਾਨਲੇਵਾ ਵਾਇਰਸ ਦੇ 617 ਰੂਪਾਂ ਨੂੰ ਬੇਅਸਰ ਕਰਨ ਵਿਚ ਸਮਰੱਥ ਪਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਅਤੇ ਅਮਰੀਕਾ ਦੇ ਚੋਟੀ ਦੇ ਮਹਾਮਾਰੀ ਰੋਗ ਮਾਹਰ ਡਾਕਟਰ ਐਨਥਨੀ ਫਾਉਚੀ ਨੇ ਇੱਥੇ ਇਹ ਗੱਲ ਕਹੀ। ਫਾਉਚੀ ਨੇ ਮੰਗਲਵਾਰ ਨੂੰ ਕਾਨਫਰੰਸ ਕਾਲ ਵਿਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।
ਉਹਨਾਂ ਨੇ ਕਿਹਾ,''ਇਹ ਕੁਝ ਅਜਿਹਾ ਹੈ ਜਿੱਥੇ ਸਾਨੂੰ ਰੋਜ਼ਾਨਾ ਹਾਲੇ ਵੀ ਅੰਕੜੇ ਮਿਲ ਰਹੇ ਹਨ ਪਰ ਸਭ ਤੋਂ ਤਾਜ਼ਾ ਅੰਕੜਿਆਂ ਵਿਚ ਕੋਵਿਡ-19 ਮਰੀਜ਼ਾਂ ਦੇ ਖੂਨ ਵਿਚ ਸੀਰਮ ਅਤੇ ਜਿਹੜੇ ਲੋਕਾਂ ਨੂੰ ਭਾਰਤ ਵਿਚ ਵਰਤਿਆ ਜਾਣ ਵਾਲਾ ਕੋਵੈਕਸੀਨ ਟੀਕਾ ਦਿੱਤਾ ਗਿਆ ਹੈ, ਉਹਨਾਂ ਨੂੰ ਸਾਮਲ ਕੀਤਾ ਗਿਆ ਹੈ। ਇਹ 617 ਰੂਪਾਂ ਨੂੰ ਬੇਅਸਰ ਕਰਨ ਵਾਲਾ ਪਾਇਆ ਗਿਆ ਹੈ।''
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਨੂੰ ਤੀਜੀ ਤਿਮਾਹੀ ਤੱਕ ਮਿਲੇਗਾ ਨੋਵਾਵੈਕਸ ਕੋਵਿਡ-19 ਟੀਕਾ
ਫਾਉਚੀ ਨੇ ਕਿਹਾ,''ਇਸ ਲਈ ਭਾਰਤ ਵਿਚ ਅਸੀਂ ਜੋ ਮੁਸ਼ਕਲ ਹਾਲਾਤ ਦੇਖ ਰਹੇ ਹਾਂ ਉਸ ਦੇ ਬਾਵਜੂਦ ਟੀਕਾਕਰਨ ਸਾਡੇ ਖ਼ਿਲਾਫ਼ ਬਹੁਤ-ਬਹੁਤ ਪ੍ਰਤੀਕਾਰਕ ਹੋ ਸਕਦਾ ਹੈ।'' ਨਿਊਯਾਰਕ ਟਾਈਮਜ਼ ਨੇ ਮੰਗਲਵਾਰ ਨੂੰ ਖ਼ਬਰ ਦਿੱਤੀ ਕਿ ਕੋਵੈਕਸੀਨ ਪ੍ਰਤੀਰੱਖਿਆ ਸਿਸਟਮ ਨੂੰ ਸਾਰਸ-ਕੋਵਿ-2 ਕੋਰੋਨਾ ਵਾਇਰਸ ਦੇ ਖ਼ਿਲਾਫ਼ ਐਂਟੀਬੌਡੀਜ਼ ਬਣਾਉਣਾ ਸਿਖਾ ਕੇ ਕੰਮ ਕਰਦੀ ਹੈ। ਇਹ ਐਂਟੀਬੌਡੀਜ਼ ਵਾਇਰਲ ਪ੍ਰੋਟੀਨ ਜਿਹੇ ਕਥਿਤ ਸਪਾਇਕ ਪ੍ਰੋਟੀਨਾਂ ਨਾਲ ਜੁੜ ਜਾਂਦੇ ਹਨ ਜੋ ਇਸ ਦੀ ਸਤਹਿ 'ਤੇ ਫੈਲ ਜਾਂਦੇ ਹਨ। ਰਾਸ਼ਟਰੀ ਵਾਇਰਸ ਵਿਗਿਆਨ ਸੰਸਥਾ ਅਤੇ ਭਾਰਤੀ ਮੈਡੀਕਲ ਰਿਸਰਚ ਪਰੀਸ਼ਦ ਦੇ ਨਾਲ ਹਿੱਸੇਦਾਰੀ ਵਿਚ ਬਾਰਤ ਬਾਇਓਟੇਕ ਵੱਲੋਂ ਵਿਕਸਿਤ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ 3 ਜਨਵਰੀ ਨੂੰ ਮਨਜ਼ੂਰੀ ਮਿਲੀ ਸੀ। ਪਰੀਖਣ ਦੇ ਨਤੀਜਿਆਂ ਵਿਚ ਬਾਅਦ ਵਿਚ ਸਾਹਮਣੇ ਆਇਆ ਕਿ ਇਹ ਟੀਕਾ 78 ਫੀਸਦੀ ਤੱਕ ਪ੍ਰਭਾਵੀ ਹੈ।
ਨੋਟ- ਕੋਵੈਕਸੀਨ ਕੋਵਿਡ-19 ਦੇ 617 ਰੂਪਾਂ ਨੂੰ ਬੇਅਸਰ ਕਰਨ 'ਚ ਸਮਰੱਥ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ ਨੂੰ ਤੀਜੀ ਤਿਮਾਹੀ ਤੱਕ ਮਿਲੇਗਾ ਨੋਵਾਵੈਕਸ ਕੋਵਿਡ-19 ਟੀਕਾ
NEXT STORY