ਬੀਜ਼ਿੰਗ - ਚੀਨ ਨੇ ਸੋਮਵਾਰ ਨੂੰ 90,000 ਲੋਕਾਂ ਦੀ ਕੋਰੋਨਾਵਾਇਰਸ ਮਹਾਮਾਰੀ ਦੀ ਜਾਂਚ ਸ਼ੁਰੂ ਕੀਤੀ ਅਤੇ ਬੀਜ਼ਿੰਗ ਦੇ ਇਕ ਹੋਰ ਥੋਕ ਬਜ਼ਾਰ ਨੇੜੇ ਦੇ ਰਿਹਾਇਸ਼ੀ ਇਲਾਕਿਆਂ ਨੂੰ ਬੰਦ ਕਰ ਦਿੱਤਾ। ਚੀਨ ਵਿਚ ਕੋਵਿਡ-19 ਦੇ 67 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿਚੋਂ 42 ਬੀਜ਼ਿੰਗ ਵਿਚ ਸਾਹਮਣੇ ਆਏ ਹਨ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੀਜ਼ਿੰਗ ਵਿਚ ਅਧਿਕਾਰੀਆਂ ਨੇ 90,000 ਲੋਕਾਂ ਦੀ ਕੋਰੋਨਾ ਜਾਂਚ ਸ਼ੁਰੂ ਕੀਤੀ ਹੈ। ਵਾਇਰਸ ਦਾ ਨਵਾਂ ਕੇਂਦਰ ਬਣ ਉਭਰੇ ਥੋਕ ਬਜ਼ਾਰ ਸ਼ਿੰਫਾਦੀ ਵਿਚ 30 ਮਈ ਤੋਂ ਬਾਅਦ ਕਰੀਬ 2 ਲੱਖ ਲੋਕ ਆਏ।
ਦੱਸ ਦਈਏ ਕਿ ਕਈ ਮੈਡੀਕਲ ਮਾਹਿਰਾਂ ਅਤੇ ਸਾਇੰਸਦਾਨਾਂ ਵੱਲੋਂ ਚੀਨ ਵਿਚ ਪਾਏ ਜਾ ਰਹੇ ਨਵੇਂ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਕੋਰੋਨਾਵਾਇਰਸ ਦਾ ਦੂਜਾ ਦੌਰ ਦੱਸਿਆ ਜਾ ਰਿਹਾ ਹੈ। ਸਾਇੰਸਦਾਨਾਂ ਵੱਲੋਂ ਪਹਿਲਾਂ ਆਖਿਆ ਗਿਆ ਸੀ ਕਿ ਕੋਰੋਨਾਵਾਇਰਸ ਮਹਾਮਾਰੀ ਦਾ ਦੂਜਾ ਦੌਰ ਪਹਿਲੇ ਦੌਰ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਅਤੇ ਨੁਕਸਾਨ ਪਹੁੰਚਾਉਣ ਵਾਲਾ ਹੋ ਸਕਦਾ ਹੈ।
ਅਮਰੀਕਾ ਨੇ ਕੋਰੋਨਾ ਦੇ ਇਲਾਜ ਲਈ ਹਾਇਡ੍ਰੋਕਲੋਰੋਕਵੀਨ ਦਵਾਈ 'ਤੇ ਲਾਈ ਰੋਕ
NEXT STORY