ਰੋਮ (ਏਜੰਸੀ)- ਕੁਝ ਦਿਨ ਪਹਿਲਾਂ ਤੱਕ ਸ਼ਾਇਦ ਹੀ ਕਿਸੇ ਨੇ ਸੋਚਿਆ ਸੀ ਕਿ ਕੋਰੋਨਾ ਦਾ ਨਵਾਂ ਕੇਂਦਰ ਯੂਰਪ ਬਣ ਜਾਵੇਗਾ। ਕੋਰੋਨਾ ਦਾ ਪਹਿਲਾ ਮਾਮਲਾ ਇਥੇ ਜਨਵਰੀ ਦੇ ਆਖੀਰ ਵਿਚ ਸਾਹਮਣੇ ਆਇਆ ਸੀ ਯਾਨੀ ਠੀਕ ਇਕ ਮਹੀਨਾ ਪਹਿਲਾਂ ਜਦੋਂ ਚੀਨ ਵਿਚ ਇਸ ਨੇ ਦਸਤਕ ਦਿੱਤੀ ਸੀ। ਕੋਰੋਨਾ ਦੇ ਪਹਿਲੇ ਕੇਸ ਦੀ ਪੁਸ਼ਟੀ ਯੂਰਪੀ ਦੇਸ਼ ਫਰਾਂਸ ਵਿਚ ਹੋਈ ਸੀ। ਉਸ ਵੇਲੇ ਚੀਨ ਵਿਚ ਕੋਰੋਨਾ ਇਨਫੈਕਸ਼ਨ ਲੋਕਾਂ ਦੀ ਗਿਣਤੀ 800 ਨੂੰ ਟੱਪ ਗਈ ਸੀ ਅਤੇ 26 ਲੋਕਾਂ ਦੀ ਮੌਤ ਹੋ ਗਈ ਸੀ।
ਫਰਾਂਸ ਵਿਚ ਤਿੰਨ ਮਾਮਲੇ ਵਿਚ ਆਏ ਸਨ ਅਤੇ ਤਿੰਨਾਂ ਦੀ ਟ੍ਰੈਵਲ ਹਿਸਟਰੀ ਚੀਨ ਦੇ ਵੁਹਾਨ ਸ਼ਹਿਰ ਦੀ ਸੀ। ਪਰ ਬਾਵਜੂਦ ਯੂਰਪੀ ਦੇਸ਼ਾਂ ਦੀ ਨੀਂਦ ਨਹੀਂ ਖੁੱਲ੍ਹੀ ਅਤੇ ਲਾਪਰਵਾਹੀ ਦਾ ਨਤੀਜਾ ਇਹ ਰਿਹਾ ਕਿ ਚੀਨ ਤੋਂ ਵਧੇਰੇ ਮੌਤਾਂ ਯੂਰਪ ਵਿਚ ਹੋ ਚੁੱਕੀਆਂ ਹਨ। ਇਥੇ ਹੁਣ ਤੱਕ 5168 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਕੱਲੇ ਇਟਲੀ ਅਤੇ ਸਪੇਨ ਵਿਚ 5076 ਲੋਕਾਂ ਦੀ ਮੌਤ ਹੋਈ ਹੈ।
ਯੂਰਪ ਵਿਚ ਪਿਛਲੇ 24 ਘੰਟੇ ਅੰਦਰ 1034 ਲੋਕਾਂ ਦੀ ਮੌਤ ਹੋ ਗਈ ਹੈ। ਕੁਲ ਇਨਫੈਕਟਿਡ ਲੋਕਾਂ ਦੀ ਗਿਣਤੀ ਇਕ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਪੂਰੀ ਦੁਨੀਆ ਵਿਚ ਹੁਣ ਤੱਕ 10500 ਤੋਂ ਜ਼ਿਆਦਾ ਲੋਕਾਂ ਨੂੰ ਨੋਵੇਲ ਕੋਰੋਨਾ ਵਾਇਰਸ ਲੀਲ ਚੁੱਕਾ ਹੈ ਅਤੇ ਢਾਈ ਲੱਖ ਲੋਕ ਇਨਫੈਕਟਿਡ ਹਨ। ਮਰਨ ਵਾਲਿਆਂ ਦਾ ਅੰਕੜਾ ਹੋਵੇ ਜਾਂ ਇਨਫੈਕਟਿਡ ਹੋਣ ਵਾਲਿਆਂ ਦਾ, ਦੋਵੇਂ ਹੀ ਕੇਸ ਸਿਰਫ ਇਕ ਹਫਤੇ ਅੰਦਰ ਦੋਗੁਣੇ ਹੋ ਗਏ। ਇਨ੍ਹਾਂ ਤੋਂ ਜ਼ਿਆਦਾ ਮਾਮਲੇ ਯੂਰਪੀ ਦੇਸ਼ਾਂ ਤੋਂ ਹਨ।
ਯੂਰਪ ਵਿਚ ਉਦੋਂ ਤੱਕ ਸਕੂਲ ਅਤੇ ਕਾਲਜ ਵੀ ਬੰਦ ਨਹੀਂ ਕੀਤੇ ਗਏ ਸਨ। ਨਾ ਹੀ ਸਮੂਹਾਂ ਵਿਚ ਜੁੱਟਣ ਨੂੰ ਲੈ ਕੇ ਕੋਈ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਸੀ। ਇਥੋਂ ਤੱਕ ਕਿ ਏਅਰਪੋਰਟ 'ਤੇ ਕੌਮਾਂਤਰੀ ਯਾਤਰੀਆਂ ਦੀ ਸਕ੍ਰੀਨਿੰਗ ਵੀ ਸ਼ੁਰੂ ਨਹੀਂ ਕੀਤੀ ਗਈਸੀ। ਇਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕੇ ਜੇ ਯੂਰਪ ਛੇਤੀ ਹੀ ਅਲਰਟ ਹੋ ਜਾਂਦਾ ਤਾਂ ਇਥੇ ਮੌਤਾਂ ਦਾ ਅੰਕੜਾ ਇੰਨਾ ਜ਼ਿਆਦਾ ਨਾ ਹੁੰਦਾ ਪਰ ਯੂਰਪ ਦੇ ਉਲਟ ਭਾਰਤ ਨੇ ਕੌਮਾਂਤਰੀ ਏਅਰਪੋਰਟ 'ਤੇ ਯਾਤਰੀਆਂ ਦੀ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਦੇਸ਼ਵਾਸੀਆਂ ਲਈ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਸੀ। ਜਨਵਰੀ ਦੇ ਆਖਰੀ ਹਫਤੇ ਤੱਕ ਭਾਰਤ ਨੇ 96 ਜਹਾਜ਼ਾਂ ਦੇ ਯਾਤਰੀਆਂ ਦੀ ਜਾਂਚ ਕਰ ਲਈ ਸੀ ਅਤੇ ਉਸ ਦੌਰਾਨ ਇਨ੍ਹਾਂ ਜਹਾਜ਼ਾਂ ਵਿਚ ਸਵਾਰ 20,844 ਯਾਤਰੀ ਕੋਰੋਨਾ ਵਾਇਰਸ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਸਨ। ਇਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਭਾਰਤ ਵਿਚ ਕੋਰੋਨਾ ਦਾ ਉਦੋਂ ਤੱਕ ਕੋਈ ਵੀ ਪਾਜ਼ੀਟਿਵ ਕੇਸ ਨਹੀਂ ਆਇਆ ਸੀ।
ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਰਿਹਾ ਹੈ ਜਿਸ ਨੇ ਬਹੁਤ ਪਹਿਲਾਂ ਹੀ ਵੁਹਾਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਇਟਲੀ, ਈਰਾਨ, ਮਲੇਸ਼ੀਆ ਵਿਚ ਜਿਵੇਂ ਦੇਸ਼ਾਂ ਵਿਚ ਫੱਸੇ ਨਗਾਰਿਕਆਂ ਨੂੰ ਵੀ ਕੱਢਿਆ। ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਅਤੇ ਪ੍ਰਭਾਵਿਤ ਮੁਲਕਾਂ ਦੇ ਯਾਤਰੀਆਂ ਦਾ ਨਾ ਸਿਰਫ ਵੀਜ਼ਾ ਕੈਂਸਲ ਕੀਤਾ ਸਗੋਂ ਆਪਣੇ ਯਾਤਰੀਆਂ ਦੇ ਵੀ ਉਨ੍ਹਾਂ ਦੇਸ਼ਾਂ ਵਿਚ ਜਾਣ 'ਤੇ ਰੋਕ ਲਗਾ ਦਿੱਤੀ ਗਈ। ਹਰ ਕੌਮਾਂਤਰੀ ਉਡਾਣ ਦੇ ਯਾਤਰੀਆਂ ਦੀ ਏਅਰਪੋਰਟ 'ਤੇ ਚੰਗੀ ਤਰ੍ਹਾਂ ਜਾਂਚ ਕੀਤੀ ਜਾਣ ਲੱਗੀ ਤਾਂ ਇਨਫੈਕਟਿਡ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਕਵਾਰਨਟਾਈਨ ਕੀਤਾ ਗਿਆ। ਪਰ ਜੇਕਰ ਯੂਰਪੀ ਦੇਸ਼ਾਂ ਦੀ ਗੱਲ ਕਰੀਏ ਤਾਂ ਉਥੇ ਅਜਿਹੀ ਕੋਈ ਵਿਵਸਥਾ ਨਹੀਂ ਸੀ। ਅੱਜ ਵੀ ਏਅਰਪੋਰਟ 'ਤੇ ਕੌਮਾਂਤਰੀ ਯਾਤਰੀਆਂ ਦੀ ਕੋਈ ਚੈਕਿੰਗ ਨਹੀਂ ਚੱਲ ਰਹੀ ਹੈ। ਆਪਣਾ-ਆਪਣਾ ਤਜ਼ਰਬਾ ਲੋਕ ਖੁਦ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਹੇ ਹਨ।
ਭਾਰਤ ਵਿਚ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਹੀ ਵੱਖ-ਵੱਖ ਸੂਬਿਆਂ ਵਿਚ ਸਕੂਲ ਕਾਲਜ ਬੰਦ ਹੋਣ ਲੱਗੇ। ਜਿਮ ਅਤੇ ਸਵੀਮਿੰਗ ਪੂਲ ਬੰਦ ਕੀਤਾ ਗਿਆ, ਪਰ ਪਹਿਲਾ ਕੇਸ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਅਹਿਤੀਆਤੀ ਕਦਮ ਯੂਰਪ ਵਿਚ ਨਹੀਂ ਚੁੱਕੇ ਗਏ। ਭਾਰਤ ਵਿਚ ਕੋਰੋਨਾ ਦੇ 200 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੀ ਆਬਾਦੀ ਦੇ ਹਿਸਾਬ ਨਾਲ ਇਹ ਅੰਕੜਾ ਘੱਟ ਹੈ, ਪਰ ਭਾਰਤ ਨੇ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕਰ ਦਿੱਤਾ ਹੈ।
ਕੋਵਿਡ-19 : ਬ੍ਰਿਟੇਨ 'ਚ ਅੱਜ ਰਾਤ ਤੋਂ ਲਾਗੂ ਹੋਵੇਗਾ ਲਾਕਡਾਊਨ, PM ਜਾਨਸਨ ਨੇ ਕੀਤਾ ਐਲਾਨ
NEXT STORY