ਨਿਊਯਾਰਕ - ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਜਿਥੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਾਰਨ ਹੁਣ ਤੱਕ 7000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਤੋਂ ਪ੍ਰਭਾਵਿਤ ਲੋਕਾਂ ਦਾ ਅੰਕਡ਼ਾ 1,81,000 ਤੱਕ ਪਹੁੰਚ ਗਿਆ ਹੈ। ਉਥੇ ਹੀ ਅਮਰੀਕਾ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਇਹ ਇਕ ਸੰਭਵ ਕਦਮ ਚੁੱਕ ਰਿਹਾ ਹੈ, ਜਿਸ ਦੌਰਾਨ ਨਿਊਯਾਰਕ ਸ਼ਹਿਰ ਦੇ ਨੈਸ਼ਨਲ ਪਾਰਕ ਸਰਵਿਸ (ਐ. ਪੀ. ਐਸ.) ਨੇ ਸਟੈਚੂ ਆਫ ਲਿਬਰਟੀ ਅਤੇ ਐਲਿਸ ਆਈਲੈਂਡ ਨੂੰ ਕੋਰੋਨਾਵਾਇਰਸ ਕਾਰਨ ਆਮ ਲੋਕਾਂ ਲਈ ਬੰਦ ਕਰ ਦਿੱਤਾ ਹੈ। ਐਨ. ਪੀ. ਐਸ. ਨੇ ਆਖਿਆ ਕਿ ਇਸ ਨੂੰ ਦੁਬਾਰਾ ਆਮ ਲੋਕਾਂ ਲਈ ਖੋਲਣ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਜਾ ਸਕਦਾ।
ਅਥਾਰਟੀ ਵੱਲੋਂ ਆਖਿਆ ਕਿ ਇਹ ਸਾਰੇ ਕਦਮ ਲੋਕਾਂ ਨੂੰ ਇਕ ਥਾਂ 'ਤੇ ਇਕੱਠਾ ਹੋਣ ਤੋਂ ਰੋਕਣ ਅਤੇ ਇਸ ਵਾਇਰਸ ਤੋਂ ਬਚਾਉਣ ਲਈ ਚੁੱਕੇ ਗਏ ਹਨ। ਦੱਸ ਦਈਏ ਕਿ ਸੂਬੇ ਵਿਚ ਕੋਰੋਨਾਵਾਇਰਸ ਦੇ ਕਰੀਬ 950 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਸਿਰਫ ਨਿਊਯਾਰਕ ਸਿਟੀ ਵਿਚ ਇਸ ਦੇ ਕਰੀਬ 436 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਉਥੇ ਹੀ ਸਿਟੀ ਦੇ ਸਾਰੇ ਸਕੂਲਾਂ ਨੂੰ 20 ਅਪ੍ਰੈਲ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਸੂਬੇ ਦੇ ਬਾਕੀ ਸਕੂਲਾਂ ਨੂੰ ਬੰਦ ਕਰਾ ਦਿੱਤਾ ਜਾਵੇਗਾ। ਦੱਸ ਦਈਏ ਕਿ ਪੂਰੇ ਅਮਰੀਕਾ ਵਿਚ ਹੁਣ ਤੱਕ ਮੌਤਾਂ ਦਾ ਅੰਕਡ਼ਾ 75 ਹੋ ਗਿਆ ਹੈ ਅਤੇ 4300 ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।
ਦੁਬਈ : ਪ੍ਰੇਮਿਕਾ ਦਾ ਕਤਲ ਕਰ 45 ਮਿੰਟ ਤੱਕ ਸ਼ਹਿਰ 'ਚ ਘੁਮਾਉਂਦਾ ਰਿਹਾ ਭਾਰਤੀ ਵਿਅਕਤੀ
NEXT STORY