ਇਸਲਾਮਾਬਾਦ: ਪਾਕਿਸਤਾਨ 'ਚ ਪ੍ਰਸ਼ਾਸਨ ਵੱਲੋਂ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਘੋਰ ਉਲੰਘਣ ਦੀ ਵਜ੍ਹਾ ਨਾਲ ਪਿਛਲੇ ਹਫਤਿਆਂ ਦੇ ਮੁਕਾਬਲੇ ਇੰਫੈਕਸ਼ਨ ਨਾਲ ਮੌਤ ਦਰ 'ਚ 140 ਫੀਸਦੀ ਦਾ ਵਾਧਾ ਹੋਇਆ ਹੈ। ਪਾਕਿਸਤਾਨ ਦੇ ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਕਿ ਇਹ ਲੋਕਾਂ ਦੇ ਲਈ ਚਿਤਾਵਨੀ ਹੈ ਕਿ ਜੇਕਰ ਉਹ ਅਜਿਹਾ ਹੀ ਵਿਵਹਾਰ ਜਾਰੀ ਰੱਖਣਗੇ ਤਾਂ ਜਾਨ ਅਤੇ ਰੋਜ਼ੀ ਰੋਟੀ ਦੋਵਾਂ ਤੋਂ ਹੱਥ ਧੋ ਬੈਠਣਗੇ। ਵਰਣਨਯੋਗ ਹੈ ਕਿ ਪਾਕਿਸਤਾਨ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਨਾਲ 19 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਮਿਲਾ ਕੇ ਦੇਸ਼ 'ਚ ਹੁਣ ਤੱਕ ਮਹਾਮਾਰੀ ਨਾਲ 6,692 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਵਿਡ-19 ਮਹਾਮਾਰੀ ਤੋਂ ਨਿਪਟਣ ਲਈ ਗਠਿਤ ਰਾਸ਼ਟਰੀ ਕਮਾਨ ਅਤੇ ਕੰਟਰੋਲ ਕੇਂਦਰ (ਐੱਨ.ਸੀ.ਓ.ਸੀ.) ਦੇ ਪ੍ਰਮੁੱਖ ਵੀ ਜ਼ਿੰਮੇਵਾਰੀ ਨਿਭਾ ਰਹੇ ਉਮਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਧਿਕਾਰਿਕ ਦਿਸ਼ਾ-ਨਿਰਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਸਮੂਹਿਰ ਚੂਕ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਉਨ੍ਹਾਂ ਨੇ ਮੰਗਲਵਾਰ ਰਾਤ ਨੂੰ ਟਵਿੱਟਰ 'ਤੇ ਜਾਰੀ ਪੋਸਟ 'ਚ ਕਿਹਾ ਕਿ ਪਿਛਲੇ ਹਫਤੇ ਰੋਜ਼ਾਨ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 12 ਸੀ। ਇਹ ਪਿਛਲੇ ਕੁਝ ਹਫਤਿਆਂ ਦੇ ਮੁਕਾਬਲੇ 140 ਫੀਸਦੀ ਜ਼ਿਆਦਾ ਹੈ। ਅਸੀਂ ਸਾਰੇ ਮਾਨਕ ਸੰਚਾਲਨ ਪ੍ਰਕਿਰਿਆ (ਐੱਸ.ਓ.ਸੀ.) ਦੀ ਬੇਪਰਵਾਹੀ ਨਾਲ ਉਲੰਘਣਾ ਕਰਕੇ ਸਮੂਹਿਕ ਚੂਕ ਕਰ ਰਹੇ ਹਨ ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਜੇਕਰ ਅਸੀਂ ਮੌਜੂਦਾ ਰਸਤੇ ਨੂੰ ਨਹੀਂ ਬਦਲਿਆ ਤਾਂ ਅਸੀਂ ਜੀਵਨ ਅਤੇ ਰੋਜ਼ੀ ਰੋਟੀ ਦੋਵਾਂ ਨੂੰ ਖੋਹ ਦੇਵੇਗਾ। ਇਸ ਦੌਰਾਨ ਮੰਤਰੀ ਮੰਡਲ ਨੇ ਦੇਸ਼ 'ਚ ਕੋਵਿਡ-19 ਦੇ ਮਰੀਜ਼ਾਂ ਦੀ ਵਧਦੀ ਗਿਣਤੀ 'ਤੇ ਚਿੰਤਾ ਜਤਾਈ ਹੈ ਅਤੇ ਲੋਕਾਂ ਨੂੰ ਮਹਾਮਾਰੀ ਦੀ ਦੂਜੀ ਲਹਿਰ ਆਉਣ ਦੇ ਖਦਸ਼ੇ ਦੇ ਮੱਦੇਨਜ਼ਰ ਸਭ ਸਾਵਧਾਨੀਆਂ ਵਰਤਣ ਨੂੰ ਕਿਹਾ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟੇ 'ਚ 660 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇੰਫੈਕਸ਼ਨ ਦੀ ਪੁਸ਼ਟੀ ਹੋਣ ਦੇ ਨਾਲ ਦੇਸ਼ 'ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 3,24,744 ਹੋ ਗਈ ਹੈ। ਜਿਨ੍ਹਾਂ 'ਚੋਂ 3,08,674 ਲੋਕ ਠੀਕ ਹੋ ਚੁੱਕੇ ਹਨ ਉੱਧਰ 559 ਲੋਕਾਂ ਦੀ ਹਾਲਤ ਗੰਭੀਰ ਹੈ।
ਪਾਕਿਸਤਾਨ ਦੇ FATF ਦੀ ਗ੍ਰੇ ਲਿਸਟ 'ਚੋਂ ਨਿਕਲਣ ਦੀ ਆਸ ਨਹੀਂ : ਰਿਪੋਰਟ
NEXT STORY