ਟੋਕੀਓ(ਭਾਸ਼ਾ)— ਜਾਪਾਨ ਵਿਚ ਇਕ ਵੱਡਾ ਟਰੇਨ ਹਾਦਸਾ ਹੁੰਦੇ-ਹੁੰਦੇ ਟਲ ਗਿਆ, ਕਿਉਂਕਿ ਜਾਂਚ ਕਰਤਾਵਾਂ ਨੇ ਠੀਕ ਸਮੇਂ 'ਤੇ ਟਰੇਨ ਵਿਚ ਇਕ ਦਰਾੜ ਦਾ ਪਤਾ ਲਗਾ ਲਿਆ। ਇਸ ਦਰਾੜ ਦੀ ਵਜ੍ਹਾ ਨਾਲ ਟਰੇਨ ਪਟੜੀ ਤੋਂ ਹੇਠਾਂ ਉਤਰ ਸਕਦੀ ਸੀ। ਜਾਪਾਨ ਵਿਚ ਆਵਾਜਾਈ ਦੇ ਇਸ ਲੋਕਪ੍ਰਿਯ ਸੰਸਾਧਨ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੀ 'ਗੰਭੀਰ ਘਟਨਾ' ਹੋਈ ਹੈ। 'ਸ਼ਿੰਕਨਸੇਨ' ਬੁਲੇਟ ਟਰੇਨ 'ਤੇ ਸਵਾਰ ਚਾਲਕ ਦਲ ਨੇ ਸੋਮਵਾਰ ਨੂੰ ਦੱਖਣੀ ਜਾਪਾਨ ਵਿਚ ਇਕ ਸਟੇਸ਼ਨ ਤੋਂ ਟਰੇਨ ਦੇ ਰਵਾਨਾ ਹੋਣ ਤੋਂ ਬਾਅਦ ਕੁੱਝ ਸੜਨ ਦੀ ਗੰਧ ਮਹਿਸੂਸ ਕੀਤੀ। ਇਸ ਟਰੇਨ ਵਿਚੋਂ ਅਜੀਬ ਜਿਹੀ ਆਵਾਜ਼ ਵੀ ਆ ਰਹੀ ਸੀ। ਇਸ ਤੋਂ ਬਾਅਦ ਮੱਧ ਜਾਪਾਨ ਦੇ ਨਾਗੋਯਾ ਸਟੇਸ਼ਨ 'ਤੇ ਇਸ ਨੂੰ ਜਾਂਚ ਲਈ ਰੋਕਿਆ ਗਿਆ। ਜਾਂਚ ਕਰਤਾਵਾਂ ਨੇ ਇਕ ਡੱਬੇ ਹੇਠਾਂ ਚੇਸਿਸ ਵਿਚ ਦਰਾੜ ਦੇਖੀ ਅਤੇ ਇਸ ਵਿਚੋਂ ਤੇਲ ਦਾ ਰਿਸਾਅ ਵੀ ਹੋ ਰਿਹਾ ਸੀ। ਆਵਾਜਾਈ ਅਧਿਕਾਰੀਆ ਨੇ ਦੱਸਿਆ ਕਿ ਜੇਕਰ ਟਰੇਨ ਚੱਲਦੀ ਰਹਿੰਦੀ ਤਾਂ ਇਸ ਦਰਾੜ ਦੀ ਵਜ੍ਹਾ ਨਾਲ ਟਰੇਨ ਪਟੜੀ ਤੋਂ ਹੇਠਾਂ ਉਤਰ ਸਕਦੀ ਸੀ। ਇਸ ਟਰੇਨ ਵਿਚ ਕਰੀਬ 1000 ਯਾਤਰੀ ਸਵਾਰ ਸਨ, ਜਿਨ੍ਹਾਂ ਹੋਰ ਟਰੇਨਾਂ ਤੋਂ ਉਨ੍ਹਾਂ ਦੀ ਮੰਜ਼ਿਲ 'ਤੇ ਭੇਜਿਆ ਗਿਆ।
ਆਸਟ੍ਰੇਲੀਅਨ ਔਰਤ ਦੀ ਭਾਲ 'ਚ ਲੱਗੀ ਕੈਨੇਡਾ ਪੁਲਸ ਨੇ ਕੀਤੇ ਹੱਥ ਖੜ੍ਹੇ, ਕਿਹਾ- ਬਚਣ ਦੀ ਨਹੀਂ ਉਮੀਦ
NEXT STORY