ਬ੍ਰਿਟਿਸ਼ ਕੋਲੰਬੀਆ/ਪਰਥ (ਏਜੰਸੀ)— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਲਾਪਤਾ ਹੋਈ ਆਸਟ੍ਰੇਲੀਅਨ ਔਰਤ ਬਾਰੇ ਪੁਲਸ ਨੂੰ 21 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਕੈਨੇਡੀਅਨ ਪੁਲਸ ਦਾ ਮੰਨਣਾ ਹੈ ਕਿ ਰਹੱਸਮਈ ਤਰੀਕੇ ਨਾਲ ਲਾਪਤਾ ਹੋਈ 25 ਸਾਲਾ ਐਲੀਸਨ ਰਸੇਪਾ ਦੇ ਜਿਊਂਦਾ ਹੋਣ ਦੀ ਉਮੀਦ ਬਹੁਤ ਘੱਟ ਹੈ। ਕੈਨੇਡਾ 'ਚ ਇਸ ਸਮੇਂ ਹੱਡ ਚੀਰਵੀਂ ਠੰਡ ਪੈ ਰਹੀ ਹੈ, ਇਸ ਲਈ ਪੁਲਸ ਦਾ ਕਹਿਣਾ ਹੈ ਕਿ ਇਹ ਸੰਭਾਵਨਾ ਬਹੁਤ ਘੱਟ ਹੈ ਕਿ ਉਹ ਜਿਊਂਦੀ ਹੈ। ਉਸ ਦੀ ਭਾਲ 'ਚ ਲੱਗੀ ਕੈਨੇਡਾ ਪੁਲਸ ਨੂੰ ਅੱਜ 21 ਦਿਨ ਹੋ ਗਏ ਹਨ ਅਤੇ ਪੁਲਸ ਨੇ ਹੱਥ ਖੜ੍ਹੇ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਬੀਤੇ ਮਹੀਨੇ 22 ਨਵੰਬਰ ਨੂੰ ਐਲੀਸਨ ਰਸੇਪਾ ਬ੍ਰਿਟਿਸ਼ ਕੋਲੰਬੀਆ ਦੇ ਮਸ਼ਹੂਰ ਸਕੀ ਰਿਜ਼ੋਰਟ 'ਚ ਠਹਿਰੀ ਸੀ ਅਤੇ ਦੇਰ ਰਾਤ ਇਕ ਬਾਰ 'ਚ ਗਈ ਸੀ, ਜਿਸ ਤੋਂ ਬਾਅਦ ਉਸ ਬਾਰੇ ਕੋਈ ਖਬਰ ਨਹੀਂ ਹੈ। ਪੁਲਸ ਨੇ ਐਲੀਸਨ ਦਾ ਮੋਬਾਈਲ ਫੋਨ ਐਲਫ਼ਾ ਲੇਕ ਪਾਰਕ ਤੋਂ ਬਰਾਮਦ ਕੀਤਾ ਸੀ, ਜੋ ਕਿ ਬਾਰ ਤੋਂ 5 ਕਿਲੋਮੀਟਰ ਦੂਰ ਹੈ। ਪੁਲਸ ਨੇ ਜਾਂਚ ਦੌਰਾਨ ਦੇਖਿਆ ਕਿ ਰਸੇਪਾ ਨੇ ਆਪਣੇ ਮੋਬਾਈਲ ਫੋਨ ਤੋਂ ਦੋਸਤਾਂ ਨੂੰ ਮੈਸੇਜ ਕੀਤਾ ਸੀ ਕਿ ਉਹ ਲਾਪਤਾ ਹੋ ਗਈ ਹੈ, ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ। 23 ਨਵੰਬਰ ਨੂੰ ਐਲੀਸਨ ਦੇ ਸਹਾਇਕ ਵਰਕਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਨੇ ਐਲੀਸਨ ਦੀ ਭਾਲ ਲਈ ਅਲਫ਼ਾ ਲੇਕ ਪਾਰਕ 'ਚ ਖੋਜ ਕੀਤੀ ਹੈ, ਕਿਸ਼ਤੀ ਜ਼ਰੀਏ ਪਾਣੀ 'ਚ ਵੀ ਉਸ ਨੂੰ ਲੱਭਿਆ ਗਿਆ, ਕਿਤੇ ਉਹ ਡੁੱਬ ਨਾ ਗਈ ਹੋਵੇ ਪਰ ਕੋਈ ਸੁਰਾਗ ਹੱਥ ਨਹੀਂ ਲੱਗਾ। ਅਲਫ਼ਾ ਲੇਕ ਪਾਰਕ ਦਰਖਤ ਅਤੇ ਝਾੜੀਆਂ ਨਾਲ ਢੱਕਿਆ ਹੋਇਆ ਹੈ। ਪੁਲਸ ਅਲਫਾ ਲੇਕ 'ਚ ਕਈ ਵਾਰ ਉਸ ਦੀ ਖੋਜ ਕਰ ਚੁੱਕੀ ਹੈ।
ਟਰੰਪ ਨੇ 700 ਅਰਬ ਡਾਲਰ ਦੀ ਸੁਰੱਖਿਆ ਨੀਤੀ ਬਿੱਲ 'ਤੇ ਕੀਤੇ ਦਸਤਖਤ
NEXT STORY