ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਨ੍ਹਾਂ ਦੇ ਨਵੇਂ ਸ਼ਾਸਕੀ ਆਦੇਸ਼ ਨੂੰ ਲੈ ਕੇ ਆਲੋਚਨਾ ਕੀਤੀ ਹੈ। ਜਿਸ ਆਦੇਸ਼ ਵਿਚ ਦੇਸ਼ ਵਿਚ ਗੈਰ ਕਾਨੂੰਨੀ ਰੂਪ ਵਿਚ ਦਾਖਲ ਹੋਣ ਵਾਲੇ ਪਰਿਵਾਰਾਂ ਨੂੰ ਅਨਿਸ਼ਚਿਤ ਸਮੇਂ ਲਈ ਹਿਰਾਸਤ ਵਿਚ ਰੱਖਣ ਦਾ ਪ੍ਰਬੰਧ ਹੈ। ਜਦਕਿ ਇਸ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰਨ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਟਰੰਪ ਦਾ ਨਵਾਂ ਸ਼ਾਸਕੀ ਆਦੇਸ਼ ਪੂਰੀ ਤਰ੍ਹਾਂ ਨਾਲ ਨਾਮੰਨਣਯੋਗ ਹੈ। ਜੋ ਕਿ ਪਰਿਵਾਰਾਂ ਨੂੰ ਅਨਿਸ਼ਚਿਤ ਸਮੇਂ ਲਈ ਹਿਰਾਸਤ ਵਿਚ ਰੱਖਣ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀਆਂ ਦੇ ਨਜ਼ਰਬੰਦੀ ਕੈਂਪ ''ਅਣਮਨੁੱਖੀ'' ਹਨ।
ਉਨ੍ਹਾਂ ਨੇ ਕਿਹਾ,''ਇਸ ਦੇ ਇਲਾਵਾ ਬੱਚਿਆਂ ਨੂੰ ਲੰਬੇ ਸਮੇਂ ਤੱਕ ਜਾਂ ਬੇਵਜ੍ਹਾ ਹਿਰਾਸਤ ਵਿਚ ਰੱਖਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਜੇ ਟਰੰਪ ਪ੍ਰਸ਼ਾਸਨ ਇਕ ਅਪਰਾਧਿਕ ਅਦਾਲਤ ਮਾਮਲੇ ਦੀ ਸੁਣਵਾਈ ਦੌਰਾਨ ਪਰਿਵਾਰਾਂ ਨੂੰ ਅਨਿਸ਼ਚਿਤ ਸਮੇਂ ਲਈ ਹਿਰਾਸਤ ਵਿਚ ਰੱਖਣਾ ਚਾਹੁੰਦਾ ਹੈ ਤਾਂ ਇਹ ਅਜੀਬੋ-ਗਰੀਬ ਹੋਵੇਗਾ ਅਤੇ ਇਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੇ ਜਾਣ ਦੀ ਉਮੀਦ ਹੈ। ਪਰਿਵਾਰ ਨੂੰ ਵੱਖ ਕਰਨਾ ਗਲਤ ਹੈ। ਇਸ ਦੇ ਨਾਲ ਹੀ ਪਰਿਵਾਰਾਂ ਨੂੰ ਜੇਲ ਵਿਚ ਰੱਖਣਾ ਵੀ ਗਲਤ ਹੈ।'' ਟਰੰਪ ਨੇ ਅਮਰੀਕੀ ਸੀਮਾ 'ਤੇ ਪ੍ਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਨ ਦੀ ਕਾਰਵਾਈ 'ਤੇ ਰੋਕ ਲਗਾਉਣ ਦਾ ਇਕ ਸ਼ਾਸਕੀ ਆਦੇਸ਼ ਦਿੱਤਾ ਹੈ। ਟਰੰਪ ਨੇ ਇਹ ਆਦੇਸ਼ ਰੀਪਬਲਿਕਨ, ਡੈਮੋਕ੍ਰੇਟ ਮੈਂਬਰਾਂ ਅਤੇ ਅੰਤਰ ਰਾਸ਼ਟਰੀ ਭਾਈਚਾਰੇ ਦੇ ਭਾਰੀ ਦਬਾਅ ਵਿਚ ਦਿੱਤਾ ਹੈ। ਇਹ ਸ਼ਾਸਕੀ ਆਦੇਸ਼ ਦੱਖਣੀ ਅਮਰੀਕੀ ਸੀਮਾ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲਿਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੇ ਬਾਅਦ ਆਇਆ ਹੈ।
ਬੀਤੇ ਕੁਝ ਹਫਤਿਆਂ ਵਿਚ 2,300 ਤੋਂ ਜ਼ਿਆਦਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕੀਤਾ ਗਿਆ। ਸੈਨੇਟਰ ਕਮਲਾ ਹੈਰਿਸ ਨੇ ਕਿਹਾ ਕਿ ਸ਼ਾਸਕੀ ਆਦੇਸ਼ ਨਾਲ ਸੰਕਟ ਦਾ ਹੱਲ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ,''ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਕੈਂਪਾਂ ਵਿਚ ਅਨਿਸ਼ਚਿਤ ਸਮੇਂ ਲਈ ਰੱਖਣਾ ਅਣਮਨੁੱਖੀ ਹੈ ਅਤੇ ਇਸ ਨਾਲ ਅਸੀਂ ਸੁਰੱਖਿਅਤ ਨਹੀਂ ਹੋਵਾਂਗੇ।'' ਕਾਂਗਰਸ ਮੈਂਬਰ ਆਰ. ਖੰਨਾ ਨੇ ਕਿਹਾ ਕਿ ਟਰੰਪ ਦੇ ਸ਼ਾਸਕੀ ਆਦੇਸ਼ ਦਾ ਨਤੀਜਾ ਇਹ ਹੋਵੇਗਾ ਕਿ ਹਾਲੇ ਵੀ ਮਨੁੱਖਾਂ ਨੂੰ ਸਲਾਖਾਂ ਪਿੱਛੇ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ,''ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਹੁਣ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਨਹੀਂ ਕੀਤਾ ਜਾਵੇਗਾ ਪਰ ਇਹ ''ਹੱਲ'' ਸਮੱਸਿਆ ਸੁਲਝਾਉਣ ਦੇ ਕਰੀਬ ਨਹੀਂ ਹੋਵੇਗਾ। ਅਸੀਂ ਹੋਰ ਸੁਧਾਰ ਦੀ ਮੰਗ ਕਰਦੇ ਹਾਂ।''
ਓਲੀ ਦੀ ਚੀਨ ਯਾਤਰਾ ਦੌਰਾਨ ਪੋਖਰੇਲ ਸੰਭਾਲਣਗੇ ਕੰਮਕਾਜ
NEXT STORY