ਲੈਸਟਰਸ਼ਾਇਰ(ਬਿਊਰੋ)— ਇੰਗਲੈਂਡ ਦੇ ਲੈਸਟਰਸ਼ਾਇਰ ਦੀ ਰਹਿਣ ਵਾਲੀ ਇਕ 24 ਸਾਲਾ ਐਨੀ ਵ੍ਹਾਈਟ ਨਾਂ ਦੀ ਕੁੜੀ ਨੇ ਪਿਤਾ ਦੇ ਇਲਾਜ ਵਿਚ ਹੋਈ ਦੇਰੀ ਤੋਂ ਬਾਅਦ ਕੁੱਝ ਅਜਿਹਾ ਕੀਤਾ ਕਿ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਮੁਆਫੀ ਮੰਗਣੀ ਪਈ। ਦਰਅਸਲ ਐਨੀ ਦੇ ਪਿਤਾ (84) ਦੀ ਅਚਾਨਕ ਹੀ ਤਬੀਅਤ ਖਰਾਬ ਹੋ ਗਈ, ਜਿਸ ਦੇ ਚਲਦੇ ਉਨ੍ਹਾਂ ਨੇ ਐਂਬੂਲੈਂਸ ਬੁਲਾਈ ਪਰ ਉਨ੍ਹਾਂ ਨੂੰ 3 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਇਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਥੈਰੇਸਾ ਮੇਅ ਨੂੰ ਇਕ ਓਪਨ ਲੈਟਰ ਲਿੱਖ ਦਿੱਤਾ। ਹਾਲਾਂਕਿ ਐਂਬੂਲੈਂਸ ਤਾਂ ਸਮੇਂ 'ਤੇ ਆਈ ਸੀ ਪਰ ਐਮਰਜੈਂਸੀ ਵਿਭਾਗ ਵਿਚ ਲੰਬੀ ਲਾਈਨ ਦੇ ਚਲਦੇ ਉਨ੍ਹਾਂ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ।
ਦੱਸਿਆ ਜਾ ਰਿਹਾ ਹੈ ਕਿ ਐਨੀ ਨੇ ਪੋਸਟ ਵਿਚ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਦਿਖਾਇਆ ਕਿ ਕਰੀਬ 15 ਐਂਬੂਲੈਂਸ ਐਕਸੀਡੈਂਟ ਅਤੇ ਐਮਰਜੈਂਸੀ ਵਿਭਾਗ ਦੇ ਬਾਹਰ ਮਰੀਜ਼ਾਂ ਨੂੰ ਲੈ ਕੇ ਲਾਈਨ ਵਿਚ ਖੜ੍ਹੀਆਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਹਨ।
ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਐਨ. ਐਚ. ਐਸ ਦੀਆਂ ਸੁਵਿਧਾਵਾਂ ਬੇਹਤਰੀਨ ਹਨ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਘੱਟ ਸੁਵਿਧਾਵਾਂ ਹਨ। ਉਸ ਨੇ ਲਿਖਿਆ ਕਿ ਇਹ ਹਸਪਤਾਲ ਰਾਸ਼ਟਰੀ ਸੰਪਤੀ ਹੈ। ਇਸ ਵਿਚ ਸੁਵਿਧਾਵਾਂ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਅਜਿਹੇ ਕਿਸੇ ਵੀ ਸੰਕਟ ਤੋਂ ਇਨਕਾਰ ਕੀਤਾ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਸ ਅਸੁਵਿਧਾ ਲਈ ਸਾਰਿਆਂ ਤੋਂ ਮੁਆਫੀ ਮੰਗੀ।
ਦੱਖਣੀ ਕੋਰੀਆ ’ਚ ਮਨਾਇਆ ਜਾ ਰਿਹੈ ‘ਆਈਸ ਫੈਸਟੀਵਲ’
NEXT STORY