ਲਾਹੌਰ-ਪਾਕਿਸਤਾਨ ਦੇ ਕਈ ਹਿੱਸਿਆਂ ’ਚ ਮੀਂਹ ਅਤੇ ਹੜ੍ਹ ਕਾਰਨ ਹੁਣ ਤੱਕ 234 ਲੋਕਾਂ ਦੀ ਮੌਤ ਹੋ ਗਈ ਹੈ, ਇਨ੍ਹਾਂ ’ਚੋਂ ਜ਼ਿਆਦਾਤਰ ਪੰਜਾਬ ਸੂਬੇ ਦੇ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਵੱਲੋਂ 22 ਤੋਂ 24 ਜੁਲਾਈ ਤੱਕ ਪੰਜਾਬ ’ਚ ਹੜ੍ਹ ਦੀ ਚਿਤਾਵਨੀ ਦੇ ਨਾਲ, ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੇ ਯਤਨ ਜਾਰੀ ਰੱਖ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਪਸ਼ੂਆਂ ਸਮੇਤ ਜਾਣ ਦੀ ਅਪੀਲ ਕਰ ਰਿਹਾ ਹੈ ਕਿਉਂਕਿ ਹੜ੍ਹ ਦੇ ਪਾਣੀ ਨੇ ਘਰਾਂ, ਖੇਤਾਂ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਨਾਬ, ਸਿੰਧ ਅਤੇ ਜੇਹਲਮ ਨਦੀਆਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ ਸੂਬੇ ਦੇ ਮੁਜ਼ੱਫਰਗੜ੍ਹ, ਡੇਰਾ ਗਾਜ਼ੀ ਖਾਨ, ਰਹੀਮ ਯਾਰ ਖਾਨ, ਝਾਂਗ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾ ਰਿਹਾ ਹੈ।
ਸੜਕ ’ਤੇ ਦੌੜਦੀਆਂ ਗੱਡੀਆਂ ਵਿਚਾਲੇ ਡਿੱਗਿਆ ਜਹਾਜ਼, ਮਚ ਗਿਆ ਅੱਗ ਦਾ ਭਾਂਬੜ (Video)
NEXT STORY