ਲਾਸ ਏਂਜਲਸ-ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੈਲੀਫੋਰਨੀਆ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ 25 ਹਜ਼ਾਰ ਦੇ ਪਾਰ ਹੋ ਗਈ ਹੈ। ਦੇਸ਼ ’ਚ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ’ਚ ਸ਼ੁੱਕਰਵਾਰ ਨੂੰ ਮੌਤਾਂ ਦਾ ਅੰਕੜਾ 25 ਹਜ਼ਾਰ ਦੇ ਪਾਰ ਚਲਾ ਗਿਆ। ਇਥੇ ਹਾਲ ਹੀ ’ਚ ਕੋਵਿਡ-19 ਦੇ ਮਾਮਲੇ ਬਹੁਤ ਜ਼ਿਆਦਾ ਵਧ ਜਾਣ ਨਾਲ ਹਸਪਤਾਲਾਂ, ਡਾਕਟਰਾਂ ਅਤੇ ਨਰਸਾਂ ’ਤੇ ਬੋਝ ਵੀ ਬਹੁਤ ਵਧ ਗਿਆ ਹੈ।
ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ
ਜਨ ਸਿਹਤ ਵਿਭਾਗ ਨੇ ਦੱਸਿਆ ਕਿ ਦੱਖਣੀ ਕੈਲੀਫੋਰਨੀਆ ਅਤੇ ਸੈਨ ਜੌਕਵਿਨ ਵੈਲੀ ਦੇ ਹਸਪਤਾਲਾਂ ’ਚ ਕੋਵਿਡ-19 ਦੇ ਮਰੀਜ਼ਾਂ ਨੂੰ ਦਾਖਲ ਕਰਨ ਲਈ ਆਈ.ਸੀ.ਯੂ. ’ਚ ਥਾਂ ਨਹੀਂ ਬਚੀ ਹੈ। ਤੰਬੂ ਅਤੇ ਸਕੂਲਾਂ ’ਚ ਅਸਥਾਈ ਹਸਪਤਾਲ ਵੀ ਬਣਾਏ ਜਾ ਰਹੇ ਹਨ। ਜਾਨ ਹਾਪਨਿਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ’ਚ ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਕਰੀਬ 38 ਹਜ਼ਾਰ ਲੋਕਾਂ ਦੀ ਮੌਤ ਨਿਊਯਾਰਕ ’ਚ ਹੋਈ ਹੈ।
ਇਹ ਵੀ ਪੜ੍ਹੋ -ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ
ਇਸ ਤੋਂ ਬਾਅਦ ਟੈਕਸਾਸ ’ਚ 27 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ। ਉੱਥੇ ਕੈਲੀਫੋਰਨੀਆ ਇਸ ਸੂਚੀ ’ਚ ਤੀਸਰੇ ਸਥਾਨ ’ਤੇ ਹੈ ਜਿਥੇ 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ। ਕੈਲੀਫੋਰਨੀਆ ’ਚ ਕੋਵਿਡ-19 ਦਾ ਪਹਿਲਾਂ ਮਾਮਲੇ ਪਿਛਲੇ ਸਾਲ ਜਨਵਰੀ ਦੇ ਆਖਿਰ ’ਚ ਸਾਹਮਣੇ ਆਇਆ ਸੀ। ਅਗਸਤ ਤੱਕ ਉੱਥੇ ਵਾਇਰਸ ਨਾਲ 10 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ -ਸਮੁੱਚੀ ਦੁਨੀਆ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 18 ਲੱਖ ਦੇ ਪਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਕਵਾਡੋਰ ਨੂੰ ਮਿਲੇਗੀ ਫਾਈਜ਼ਰ ਦੇ 20 ਲੱਖ ਕੋਰੋਨਾ ਟੀਕੇ ਦੀ ਖੁਰਾਕ
NEXT STORY