ਕੀਵ (ਵਾਰਤਾ) : ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਮੰਗਲਵਾਰ ਨੂੰ ਹੋਏ ਰੂਸੀ ਮਿਜ਼ਾਈਲ ਤੇ ਡਰੋਨ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 23 ਹੋ ਗਈ ਹੈ, ਜਦਕਿ 134 ਹੋਰ ਜਣੇ ਜ਼ਖਮੀ ਹੋਏ ਹਨ। ਯੂਕਰੇਨ ਦੀ ਸਰਕਾਰੀ ਐਮਰਜੈਂਸੀ ਸੇਵਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਸ਼ਹਿਰ ਦੇ ਪੱਛਮੀ ਸੋਲੋਮਿਆਂਸਕੀ ਜ਼ਿਲ੍ਹੇ ਵਿਚ ਘੱਟ ਤੋਂ ਘੱਟ 18 ਲੋਕ ਮਾਰੇ ਗਏ, ਜਿਥੇ ਇਕ ਮਿਜ਼ਾਈਲ ਨੌ ਮੰਜ਼ਿਲਾ ਰਿਹਾਇਸ਼ੀ ਇਮਾਰਤ ਉੱਤੇ ਜਾ ਡਿੱਗੀ। ਐਮਰਜੈਂਸੀ ਸੇਵਾ ਨੇ ਇਕ ਬਿਆਨ ਵਿਚ ਕਿਹਾ ਕਿ ਬੁੱਧਵਾਰ ਨੂੰ ਘਟਨਾ ਵਾਲੀ ਥਾਂ ਉੱਤੇ ਖੋਜ ਤੇ ਬਚਾਅ ਮੁਹਿੰਮ ਜਾਰੀ ਰਿਹਾ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਇਸ ਹਮਲੇ ਤੋਂ ਬਾਅਦ 18 ਜੂਨ ਨੂੰ ਸ਼ਹਿਰ ਵਿਚ ਸੋਗ ਦਿਵਸ ਦਾ ਐਲਾਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਈਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ' ਸਬੰਧੀ ਖੁਫੀਆ ਜਾਣਕਾਰੀ ਟਰੰਪ ਨੇ ਕੀਤੀ ਰੱਦ
NEXT STORY