ਓਟਾਵਾ (ਯੂ.ਐੱਨ.ਆਈ.): ਅਮਰੀਕਾ ਵਿਚ ਸਫੈਦ ਪੂਛ ਵਾਲੇ ਕਈ ਹਿਰਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ, ਜੋ ਕਿ ਮਹਾਮਾਰੀ ਵਿਰੁੱਧ ਚੱਲ ਰਹੀ ਲੜਾਈ ਦੌਰਾਨ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਦੀ ਗਲੋਬਲ ਨਿਊਜ਼ ਵੈੱਬਸਾਈਟ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ ਇਕ ਵਾਰ ਫਿਰ ਵਿਗੜੇ ਹਾਲਾਤ, ਰੋਜ਼ਾਨਾ ਸਾਹਮਣੇ ਆ ਰਹੇ 92 ਹਜ਼ਾਰ ਤੋਂ ਵੱਧ ਕੋਵਿਡ ਮਾਮਲੇ
ਵੈੱਬਸਾਈਟ ਨੇ ਵਿਗਿਆਨੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਕਿਹਾ ਕਿ ਜੰਗਲੀ ਜਾਨਵਰਾਂ 'ਚ ਵਾਇਰਸ ਦਾ ਪਤਾ ਲੱਗਣਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਇਨਸਾਨਾਂ 'ਚ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਉਮੀਦ ਟੁੱਟ ਸਕਦੀ ਹੈ। ਵੈੱਬਸਾਈਟ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਜੇਕਰ ਵਾਇਰਸ ਜੰਗਲੀ ਜੀਵਾਂ 'ਚ ਫੈਲਦਾ ਹੈ ਤਾਂ ਇਹ ਨਵੇਂ ਰੂਪਾਂ 'ਚ ਬਦਲ ਸਕਦਾ ਹੈ ਅਤੇ ਮਨੁੱਖਾਂ ਨੂੰ ਦੁਬਾਰਾ ਸੰਕਰਮਿਤ ਕਰਨ ਦਾ ਸਰੋਤ ਬਣ ਸਕਦਾ ਹੈ।
ਨੋਟ- ਜਾਨਵਰਾਂ ਦਾ ਕੋਰੋਨਾ ਪੀੜਤ ਹੋਣਾ ਚਿੰਤਾ ਦਾ ਵਿਸ਼ਾ, ਇਸ 'ਤੇ ਕੁਮੈਂਟ ਕਰ ਦਿਓ ਰਾਏ।
ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਲਾਹੌਰ ਦਾ ਬੁਰਾ ਹਾਲ
NEXT STORY