ਕਾਰਾਕਸ - ਸਿਰਫ ਭਾਰਤ ਹੀ ਨਹੀਂ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਸਭ ਤੋਂ ਜ਼ਿਆਦਾ ਮਹਿੰਗਾਈ ਇਸ ਸਮੇਂ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿਚ ਪਸਰ ਚੁੱਕੀ ਹੈ। ਇਥੇ ਮਹਿੰਗਾਈ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਆਮ ਆਦਮੀ ਲਈ ਜੀਵਨ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਇਸ ਸਾਲ ਦੇ ਅਖੀਰ ਤੱਕ ਮਹਿੰਗਾਈ ਦਰ 10 ਲੱਖ ਫੀਸਦੀ ਤੱਕ ਪਹੁੰਚ ਜਾਵੇਗੀ।
ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵੈਨੇਜ਼ੁਏਲਾ ਦੀ ਸਰਕਾਰ ਧੜਾਧੜ ਨੋਟ ਛਾਪ ਰਹੀ ਹੈ ਤਾਂ ਕਿ ਬਜਟ ਨੂੰ ਪੂਰਾ ਕੀਤਾ ਜਾ ਸਕੇ। ਇਸ ਦੇ ਅਸਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵੈਨੇਜ਼ੁਏਲਾ ਵਿਚ ਇਕ ਯੂਨੀਵਰਸਿਟੀ ਪ੍ਰੋਫੈਸਰ ਨੂੰ ਆਪਣੀ ਪੁਰਾਣੀ ਜੁੱਤੀ ਦੀ ਮੁਰੰਮਤ ਕਰਵਾਉਣ ਲਈ ਚਾਰ ਮਹੀਨੇ ਦੀ ਸੈਲਰੀ ਦੇ ਬਰਾਬਰ 20 ਅਰਬ ਬੋਲੀਵਰ (ਲਗਭਗ 4 ਲੱਖ ਰੁਪਏ) ਦੇਣੇ ਪਏ। ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ਵਿਚ ਇਕ ਨਰਸ ਮੇਗੁਆਲਿਦਾ ਓਰੋਨੋਜ ਦਾ ਕਹਿਣਾ ਹੈ ਕਿ ਅਸੀਂ ਸਾਰੇ ਇਥੇ ਅਰਬਪਤੀ ਹਾਂ ਪਰ ਫਿਰ ਵੀ ਅਸੀਂ ਗਰੀਬ ਹਾਂ, ਮੇਰੀ ਤਨਖਾਹ 50 ਲੱਖ ਮਹੀਨਾ ਹੈ ਪਰ ਮੈਂ ਆਪਣੇ ਬੱਚਿਆਂ ਲਈ ਢੰਗ ਦਾ ਇਕ ਸਮੇਂ ਦਾ ਖਾਣਾ ਨਹੀਂ ਖਰੀਦ ਸਕਦੀ। ਇਕ ਦੁਕਾਨਦਾਰ ਨੇ ਦੱਸਿਆ ਕਿ ਹਾਲਾਤ ਇੰਨੇ ਖਰਾਬ ਹਨ ਕਿ ਉਹ ਸਿਰਫ 1 ਲੱਖ ਦੇ ਨੋਟ ਸਵੀਕਾਰ ਕਰਦਾ ਹੈ।
ਅਮਰੀਕਾ 'ਚ ਹੈਦਰਾਬਾਦ ਦਾ ਵਿਅਕਤੀ ਲਾਪਤਾ
NEXT STORY