ਕੋਪੇਨਹੇਗਨ (ਭਾਸ਼ਾ): ਡੈਨਮਾਰਕ ਆਪਣੇ ਕਾਬੁਲ ਦੂਤਾਵਾਸ ਵਿਚ ਕੰਮ ਕਰਨ ਵਾਲੇ ਅਫਗਾਨ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਕੇ ਯੂਰਪੀ ਦੇਸ਼ ਲਿਜਾਏਗਾ ਜਿੱਥੋਂ ਦੇ ਸਾਂਸਦ ਇਹਨਾਂ ਲੋਕਾਂ ਨੂੰ 2 ਸਾਲ ਲਈ ਦੇਸ਼ ਵਿਚ ਰਹਿਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਏ ਹਨ। ਸੰਬੰਧਤ ਯੋਜਨਾ ਨੂੰ ਬੁੱਧਵਾਰ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਜੋ ਕਾਬੁਲ ਵਿਚ ਡੈਨਮਾਰਕ ਦੇ ਦੂਤਾਵਾਸ ਵਿਚ ਕੰਮ ਕਰਨ ਵਾਲੇ ਅਤੇ ਯੁੱਧ ਪੀੜਤ ਦੇਸ਼ ਵਿਚ ਡੈਨਿਸ਼ ਸੈਨਿਕਾਂ ਦੀ ਦੁਭਾਸ਼ੀਏ ਦੇ ਤੌਰ 'ਤੇ ਮਦਦ ਕਰਨ ਵਾਲੇ ਲੋਕਾਂ ਲਈ ਹੈ।
ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ : ਮੁੱਖ ਸ਼ਹਿਰਾਂ 'ਤੇ ਕਬਜ਼ੇ ਮਗਰੋਂ ਤਾਲਿਬਾਨ ਨੇ ਰਿਹਾਅ ਕੀਤੇ 1000 ਤੋਂ ਵੱਧ ਅਪਰਾਧੀ
ਕਾਬੁਲ ਵਿਚ 2006 ਵਿਚ ਆਪਣਾ ਦੂਤਾਵਾਸ ਖੋਲ੍ਹਣ ਵਾਲੇ ਡੈਨਮਾਰਕ ਨੇ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਦੀ ਤਰ੍ਹਾਂ ਹਾਲ ਹੀ ਵਿਚ ਅਫਗਾਨਿਸਤਾਨ ਤੋਂ ਆਪਣੇ ਸੈਨਿਕਾਂ ਨੂੰ ਵਾਪਸ ਬੁਲਾ ਲਿਆ ਹੈ। ਡੈਨਮਾਰਕ ਦੇ ਵਿਦੇਸ਼ ਮੰਤਰਾਲੇ ਨੇਕਿਹਾ ਕਿ ਦੂਤਾਵਾਸ ਵਿਚ ਮੌਜੂਦਾ ਅਤੇ ਪਿਛਲੇ ਦੋ ਸਾਲਾਂ ਦੇ ਅੰਦਰ ਕੰਮ ਕਰ ਚੁੱਕੇ ਸਾਬਕਾ ਕਰਮੀ ਆਪਣੇ ਪਤੀ-ਪਤਨੀਆਂ ਅਤੇ ਬੱਚਿਆਂ ਨਾਲ ਯੂਰਪੀ ਦੇਸ਼ ਲਿਆਂਦੇ ਜਾਣ ਦੇ ਯੋਗ ਹੋਣਗੇ। ਇਸ ਯੋਜਨਾ ਨੂੰ ਰਾਜਨੀਤਕ ਸਮਰਥਨ ਮਿਲਣ ਮਗਰੋਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸੁਰੱਖਿਆ ਸੰਬੰਧੀ ਸਥਿਤੀ ਗੰਭੀਰ ਹੈ ਅਤੇ ਤਾਲਿਬਾਨ ਅੱਗੇ ਵੱਧਦਾ ਜਾ ਰਿਹਾ ਹੈ। ਮੰਤਰਾਲੇ ਨੇ ਕਿਹਾ,''ਉਹਨਾਂ ਅਫਗਾਨ ਲੋਕਾਂ ਦੀ ਮਦਦ ਕਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਜਿਹਨਾਂ ਨੂੰ ਅਫਗਾਨਿਸਤਾਨ ਵਿਚ ਡੈਨਮਾਰਕ ਦੇ ਯੋਗਦਾਨ ਵਿਚ ਮਦਦ ਕਾਰਨ ਖਤਰਾ ਹੈ।'' ਦੇਸ਼ ਦੇ ਸਾਂਸਦ ਅਜਿਹੇ ਲੋਕਾਂ ਨੂੰ 2 ਸਾਲ ਲਈ ਡੈਨਮਾਰਕ ਵਿਚ ਰਹਿਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਅਫਗਾਨ ਸਰਕਾਰ ਦਾ ਵੱਡਾ ਕਦਮ, ਤਾਲਿਬਾਨ ਨੂੰ ਦਿੱਤਾ ਸੱਤਾ 'ਚ ਹਿੱਸੇਦਾਰੀ ਦਾ ਪ੍ਰਸਤਾਵ
ਚਾਰਲਸ ਅਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਇਕ ਟੁਕੜਾ 1,850 ਪੌਂਡ 'ਚ ਵਿਕਿਆ
NEXT STORY